ਪੰਨਾ:ਅੱਗ ਦੇ ਆਸ਼ਿਕ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੇਸ਼ਮੇਂ ਨੇ ਉਹਦੇ ਵਲੋਂ ਮੂੰਹ ਮੋੜ ਲਿਆ । ਬੀਬ ਤੇ ਕੇਸਰੋ ਹੇਠਾਂ ਦੀਆਂ ਹੋਠਾਂ ਕਪਾਹ ਵਿਚ ਇੰਜ ਛਹਕ ਈ ਆਂ ਜਿਵੇਂ ਧਰਤੀ ਵਿਚ ਧਸ ਚਲੀਆਂ ਹੋਣ।

ਫੁਰ...ਰੜ’ ਘੜੀ ਨੇ ਫੁਰਕੜਾ ਮਾਰਿਆ। ਡਰ ਕੇ ਬੀਬੋ ਅਤੇ ਕੇਸਰੋ ਦਾ ਜਿਵੇਂ ਸਾਰਾ ਸਰੀਰ ਕੰਬ ਗਿਆ ਹੋਵੇ । ਆਡ ਵਿਚਦੀ ਲੰਘਦੀ ਘੜੀ ਦੀਆਂ ਲੱਤਾਂ ਉਹਨਾਂ ਨੇ ਛਿਟੀਆਂ ਵਿਚਦੀ ਵੇਖੀਆਂ ਅਤੇ ਧੱਕ ਧੱਕ ਕਰਦੇ ਕਲੇਜੇ ਨੂੰ ਵੱਸ ਵਿਚ ਕਰਕੇ ਉਠ ਬੈਠੀਆਂ।

ਔਹ ਵੇਖ ਨੀ ਨਖੱਤੀਏ, ਖੁਹ ਤੇ ਮੁੰਡਾ ਗਾਉਣ ਡਿਹਾ ਤੇਰੇ ਵਲ ਮੂੰਹ ਕਰਕੇ ' ਸਰਵਣ ਦੀ ਅਵਾਜ਼ ਸੁਣ, ਬੀਬ ਦੇ ਸਿਰ ਪਟਕੀ ਮਾਰਦਿਆਂ ਕੇਸਰੋ ਨੇ ਟਕੱਚੀ ਕੀਤੀ ।

ਬੀਬੇ ਦੋਵਾਂ ਹੱਥਾਂ ਨਾਲ ਪੂੜ-ਪੁੜੀਆਂ ਖੁਰਕਦੀ ਹੱਸ ਪਈ । 'ਮੈਂ ਤਾਂ ਭੇਣਾ ਅਜ ਸਿਰ ਵਖਾਉਣਾ, ਲਗਦਾ ਜਿਵੇਂ ਜੰਆਂ ਪੈ ਗਈਆਂ ਹੋਣ ਮੀਡੀਆਂ ਹੇਠਾਂ । ਸਿਰ ਗੁੰਦਿਆਂ ਵੀ ਤਾਂ ਕਈ ਦਿਨ ਹੋ ਗਏ ਅੱਤਰੇ । ਭਲਾ ਹੋਵੇ ਤੇਰਾ ਜੇ ਜਰਾ ਫੋਲ ਦਵੇ ਬਰੀ ਹੇਠ ਬਹਿਕੇ।

ਅੰਮਾਂ, ਮੈਂ ਪਾਣੀ ਪੀਣ ਚਲੀ ਊ", ਝੋਲੀ ਵਿਚ ਕਪਾਹ ਕਢਦਿਆਂ ਨੂੰਰਾਂ ਨੇ ਪੁਛਿਆ । ਪਰ ਰੇਸ਼ਮੇਂ ਦੇ ਕੁਝ ਬੋਲਣ ਤੋਂ ਪਹਿਲਾਂ ਈ ਬਰਕਤੇ ਘੁਰਕੀ :

ਪੀਰਾਂ ਦੀਏ, ਤੂੰ ਕਿਧਰ ਦੇ ਛਾਲੇ ਚਰਕੇ ਆਈ ਜੋ ਤੇਰੀ ਪੋਟ ਸੁੱਕ ਸੁੱਕ ਜਾਂਦੀ । ਅੱਤਰਾ ਹਲਕ ਈ ਸੁੱਕਾ ਰਹਿੰਦਾ ਇਹਦਾ ।'

ਨੂਰਾਂ ਦਾ ਸਾਹ ਟੰਗਿਆ ਦਾ ਟੰਗਿਆ ਰਹਿ ਗਿਆ ਅਤੇ ਉਹ ਫਿਰ ਕਪਾਹ ਚੁਣਨ ਰੂ5 ਗਈ।

ਮੈਂ ਤਾਂ ਕਦੀ ਨਾ ਜਾਵਾਂ ਬੇਰੀ ਹੇਠ, ਕੁਝ ਚਿਰ ਰੁਕ ਕੇ ਕਹਿ ! ਕੇਸਰੋ ਕੁਝ ਡੂੰਘੀਆਂ ਸੱਚਾਂ ਵਿਚ ਖੁਭ ਗਈ। ਅਣੀਏ, ਕਿਹੜਾ ਚਿਰ ਹੋਇਆ ਈ ਜਨਕ ਵਿਚਾਰੀ ਨੂੰ, ਕਿਤੇ ਚਿਤੋਂ ਈ ਵਿਸਰ ਗਈ ਆ।”

੭੯