ਪੰਨਾ:ਅੱਗ ਦੇ ਆਸ਼ਿਕ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਕਈ ਵਾਰੀ ਉਹ ਸੁਫਨੇ 'ਚ ਮਿਲਦੀ ਰਹੀ ਆ । ਬੀਬ ਨੇ ਹੁੰਗਾਰਾ ਭਰਿਆ।

ਮਸਾਂ ਮੇਰੇ ਵਿਆਹ ਤੋਂ ਥੋੜ੍ਹੇ ਕੁ ਸਾਲ ਪਹਿਲਾਂ ਦੀ ਹੀ ਤੇ ਗੱਲ ਆ ॥ ਜਨਕ ਦੇ · ਇਹਦੇ ਨਾਲ ਫਾਹ ਲੈਣ ਪਛ ਤਾਂ ਆਪਾਂ ਨੂੰ ਇਸ ਬੇਰੀ ਹੇਠ ਡਰ ਲਗਣ ਲਗ ਗਿਆ । ਬੜੇ ਮਿਠੇ ਬੇਰ ਹੁੰਦੇ ਸੀ ਇਸ ਬੇਰੀ ਦੇਛੁਹਾਰਿਆਂ ਅਰਗੇ।'

ਨੂਰਾਂ ਨੇ ਕਪਾਹ ਵਿਚ ਖੜੀ ਝਾੜ ਬੇਰੀ ਵੱਲ fਜ ਭੈ-ਭੀਤ ਹੋ ਕੇ ਵੇਖਿਆ ਜਿਵੇਂ ਜਨ ਜੋ ਅਜੇ ਵੀ ਉਸੇ ਬੇਰੀ ਹੇਠ ਮਰੀ ਪਈ ਹੋਵੇ।

'ਹਾਇਆ ਨੀ, ਮੈਨੂੰ ਤੇ ਭੈ ਜਿਹਾ ਆਉਣ ਲੱਗ ਪਿਆ । ਬੀਬ ਨੇ ਵੇਖਿਆ-ਚਿੜੀਆਂ ਆਪਣੇ ਬਿਜੜਿਆਂ ਵਿਚ ਝੁਰਮਟ ਪਾਇਆ ਹੋਇਆ ਸੀ।

'ਅਣਿਆਈ ਮੌਤੇ ਮਰਿਆਂ ਦੀਆਂ ਰੂਹਾਂ ਭਟਕਦੀਆਂ ਫਿਰਦੀਆਂ ਰਹਿੰਦੀਆਂ । ਨੂਰਾਂ ਨੇ ਸੁਣਿਆ ਹੋਇਆ ਸੀ । ਉਹ ਸੋਚਦੀ ਰਹੀ ਅਤੇ ਕਪਾਹ ਚਣਦੀ ਰਹੀ । ਵਟ ਅਤੇ ਤੇਹ ਨਾਲ ਉਹਦੀ ਜਾਨ ਨਿਕਲ ਰਹੀ ਸੀ, ਪਰ ਬਰਕਤੇ ਤੋਂ ਡਰਦੀ ਜਿਵੇਂ ਉੱਚਾ ਸਾਹ ਵੀ ਨਹੀਂ ਸੀ ਲੈ ਰਹੀ।

ਖੂਹ ਦੀ ਰੀਂ ਰੀਂ ਬੰਦ ਹੋ ਗਈ।

'ਮੈਂ ਕਿਹਾ ਹੁਣ ਦਲੀਏ ਪਿੰਡ ਨੂੰ, ਰਹਿੰਦੇ ਹੋ ਕਿਆਰੇ ਭਲਕੇ ਸਹੀਂ।' ਬੀਬ ਨੇ ਪਛੋਂ ਵਿਚ ਡੁਬਦੇ ਸੂਰਜ ਵਲ ਵੇਖਿਆ।

ਚੰਗਾ ਫਿਰ, ਜਿਵੇਂ ਤੁਹਾਡੀ ਮਰਜੀ।' ਕੇਸਰੋ ਨੇ ਸਹਿਮਤੀ ਪ੍ਰਗਟ ਕਰ ਦਿੱਤੀ।

ਉਹਨਾਂ ਨੇ ਆਪੋ ਆਪਣੀ ਪੰਡੋਕਣੀ ਬੰਨੀ ਅਤੇ ਸਿਰਾਂ ਉਤੇ ਰਖ ਪਿਡ ਨੂੰ ਤੁਰ ਪਈਆਂ। ਤੁਰਨ ਲਗਿਆਂ ਨੂਰਾਂ ਨੇ ਇਕ ਵਾਰ ਫਿਰ ਝਾੜਬਰੀ ਵਲ ਵੇਖਿਆ । ਆਡ ਟੱਪਣ ਲਗੀ ਤੋਂ ਰਹਿ ਨਾ ਹੋਇਆ ਅਤੇ ਉਹਨੇ ਰਿਸਦੇ ਪਾਣੀ ਵਿਚੋਂ ਦੋ ਬੁੱਕ ਪਾਣੀ ਦੇ ਪੀ ਲਏ ।੮੦