ਪੰਨਾ:ਅੱਗ ਦੇ ਆਸ਼ਿਕ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਿਉਂ, ਕੀ ਕਹਿਣਾ ਤੂੰ ? ਬਰਕਤੇ ਦੇ ਇਸ ਖਵੇਂ ਉਤਰ ਨੇ ਖੈਰੂ ਦੇ ਗੁਸੇ ਨੂੰ ਪਲੀਤਾ ਲਾਂ ਦਿਤਾ। ਉਸ ਬਰਕਤੇ ਦੀ ਗੁੱਤ ਨੂੰ ਵਲਾਵਾਂ ਦੇਦਿਆਂ, ਕੁਟਣਾ ਸ਼ੁਰੂ ਕਰ ਦਿਤਾ । ਗੂੰਗਦੀ ਹੁੰਗਦੀ ਮੁਤਾਬਾਂ ਨੇ ਖੈਰੂ ਨੂੰ ਬਥੇਰਾ ਹਟਕਿਆ, ਪਰ ਉਠਣ ਤੋਂ ਅਸਮਰਥ ਉਹ ਰੌਲਾ ਪਾਉਣ ਸਿਵਾ ਹੋਰ ਕੀ ਕਰ ਸਕਦੀ ਸੀ ! ਆਂਢਗੁਆਂਢ ਉਹਨਾਂ ਦੀ ਨਿੱਤ ਦੀ ਮਾਰ-ਕੁਟਾਈ ਤੋਂ ਪਹਿਲਾਂ ਹੀ ਤੰਗ ਆ ਚੁਕਾ ਸੀ । ਇਸ ਲਈ ਹੁਣ ਕਿਸੇ ਨੂੰ ਵੀ ਉਹਨਾਂ ਦੇ ਝਗੜੇ ਵਿਚ ਦਿਲਚਸਪੀ ਨਹੀਂ ਸੀ ਰਹੀ । ਖੈਰੁ ਪੂਰੀ ਵਾਹ ਲਾ ਕੇ ਹੰਭ ਗਿਆ । ਬਰਕਤੇ ਰੱਦੀ ਕੁਰਲਾਉਂਦੀ, ਗਾਲ ਮੰਦਾ ਕਰਦੀ ਕੋਠੜੀ ਵਿਚ ਜਾ ਵੜੀ । ਰਾਤ ਕਿਸੇ ਨੇ ਨਾ ਪੱਕੀਆਂ, ਨਾ ਖਾਧੀਆਂ | ਬਰਕਤੇ ਨੂੰ ਦੰਦਲਾਂ, ਗਸ਼ਾਂ ਪੈਣ ਲੱਗੀਆਂ । ਖੈਰੂ ਲਈ ਇਕ ਨਵੀਂ ਬਿਪਤਾ ਆਣ ਬਣੀ । ਉਸ ਪਾਣੀ ਦੇ ਛਿੱਟੇ ਮਾਰੇ, ਤਲੀਆਂ ਝੱਸੀਆਂ ਪਰ ਬਰਕਤੇ ਨੂੰ ਕੋਈ ਮੋੜ ਨਾਂ ਪਿਆ। ਉਹ ਬੱਗੀਆਂ ਬੱਗੀਆਂ ਅੱਖਾਂ ਕੱਢਕੇ ਉਹਦੇ ਵਲ ਝਾਕਦੀ, ਤਾਂ ਖਰੂ ਨੂੰ ਉਹਦੇ ਕੋਲੋਂ ਭੈ ਜਿਹਾ ਆਉਣ ਲੱਗ ਪੈਂਦਾ। ਉਹਨੂੰ ਹੱਥਾਂ ਪੈਰਾਂ ਦੀ ੫ ਗਈ । ਮੁਤਾਬਾਂ ਆਪਣੇ ਥਾਂ ਤਰਲੋ ਮੱਛੀ ਹੋ ਰਹੀ ਸੀ । ਮੁਤਾਬਾਂ ਦੇ ਕਹਿਣ 'ਤੇ ਉਸ ਇਕ ਗੁਆਂਢਣ ਨੂੰ ਸਦ ਲਿਆਂਦਾ । ਇਹਨੂੰ ਜਾਹਰ ਪੀਰ ਦੀ ਕਿਰੜ ਹੋਣੀ..... ਸਾਂਈਂ ਕਮਾਲ ਕੋਲੋਂ ਫਾਂਡਾ ਕਰਵਾ।' ਬਰਕਤੇ ਦੇ ਲਲ਼ ਵੇਖ ਕੇ ਗੁਆਂਢਣ ਨੇ ਖੈਰੂ ਨੂੰ ਸਮਝਾਇਆ । ਖੈਰੂ ਸੋਚੀਂ ਪੈ ਗਿਆ । ਉਹ ਤਾਂ ਸਾਂ ਕਮਾਲ ਨੂੰ ਅੱਖਾਂ ਨਹੀਂ ਸੀ ਵੇਖਣਾ ਚਾਹੁੰਦਾ । ਉਹ ਇਕ ਦੋ ਵਾਰ ਉਸ ਨਾਲ ਘੂਰ ਘੂਰੀ ਵੀ ਹੋ ਚੁੱਕਾ ਸੀ । ਪਰ ਕਹਿੰਦੇ ਹਨ ਲੋੜ ਵੇਲੇ ਗੱਧੇ ਨੂੰ ਬਾਪ ਕਹਿਣਾ ਪੈਂਦਾ । ਜੇ ਬਰਕਤੇ ਠੀਕ ਹੋਵੇ ਤਾਂ ਮੈਨੂੰ ਸਾਂਈ ਨਾਲ ਖਫ਼ਾ ਹੋਣ ਦੀ ਕੀ ਲੋੜ ਆ...... ਘਰ ਆਪਣਾ ਸੰਭਾਲੀਏ ਚੋਰ ਨਾ ਕਿਸੇ ਨੂੰ ਆਖੀਏ...' ਖੈਰ ਇਹਨਾਂ ਹੀ ਵਿਚਾਰਾਂ ਵਿਚ ਗੁਆਂਢਣ ਦੇ ਆਖੇ ਲੱਗ ਜਾਹਰ ਪੀਰ ਵਲ ਤੁਰ ਪਿਆ। ੮੨