ਪੰਨਾ:ਅੱਗ ਦੇ ਆਸ਼ਿਕ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਕੇ ਦਿਨ ਕਟੀ ਕਰਨ ਲੱਗਾ। ਉਸ ਹੌਲੀ ਹੌਲੀ ਸਾਰੀਆਂ ਭੇਡਾਂ ਵੇਚ ਦਿਤੀਆਂ। ਉਸ ਤੰਮਾਕੂ ਪੀਣਾ ਸ਼ੁਰੂ ਕਰ ਦਿਤਾ ਅਤੇ ਡਾਂਵਾਂ ਡੋਲ ਗਲੀਆਂ ਵਿਚ ਤੁਰਿਆ ਫਿਰਦਾ । ਜਦ ਹੰਭ ਹਾਰ ਜਾਂਦਾ ਤਾਂ ਬਾਬੇ ਵਰਿਆਮੇ ਦੇ ਖੂਹ 'ਤੇ ਜਾ ਲੇਟਦਾ ਅਤੇ ਆਪਣੇ ਖੁਦਾ ਨੂੰ ਗਾਹਲਾਂ ਕੱਢਦਾ ਰਹਿੰਦਾ । ਕਦੀ ਲਰ ਆਉਂਦਾ ਤਾਂ ਅੰਡੇ ਦੇ ਸੀਰੀਂ ਨਾਲ ਹੱਥ ਵਟਾ ਛੱਡਦਾ, ਜੇ ਜੀ ਕਰਦਾ ਤਾਂ ਹੱਕੀ ਨੂੰ ਕੱਛੇ ਮਾਰੀ ਉਹਦੀ ਗੁੜ ਗੁੜ ਵਿਚ ਮਸਤ ਹੋਇਆ ਰਹਿੰਦਾ।

ਬੁਢੀ ਮਾਂ-ਮੁਤਾਬਾਂ ਉਹਦੇ ਮਲੰਗਾਂ ਵਾਲੇ ਹਾਲ ਨੂੰ ਵੇਖ ਝੂਰਦੀ ਰਹਿੰਦੀ ਅਤੇ ਕੁਬੇ ਲਕ ਘਰੋ ਘਰੀ ਤੁਰੀ ਫਿਰਦੀ ਰਹਿੰਦੀ। ਜਿਥੋਂ ਟੁੱਕ ਮਿਲ ਜਾਂਦਾ ਖਾ ਛੱਡਦੀ, ਜੇ ਕੋਈ ਦੁਆਰਾ ਨਾ ਝਲਦਾ ਤਾਂ ਅਮਰੋ ਦੀ ਡਿਓੜੀ ਹੇਠ ਆਣ ਬਹਿੰਦੀ ਅਤੇ ਉਹਦੇ ਮੁੰਡੇ ਸਰਵਣ ਅਤੇ ਕੁੜੀ ਪਵਿੱਤਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ।