ਪੰਨਾ:ਅੱਗ ਦੇ ਆਸ਼ਿਕ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲੋਂ ਵੀ ਵਧ ਚੁੜਗਿਲ੍ਹੀ ਮਾਰ ਕੇ ਲੋਟ ਪਟ ਹੋ ਗਏ ਅਤੇ ਬਿੱਕਰ ਨੂੰ ਜਿਵੇਂ ਧਰਤੀ ਵਿਹਲ ਨਹੀਂ ਸੀ ਦਿੰਦੀ।

'ਝੀਰਾ, ਕਿਤੇ ਜੱਟ ਨੂੰ ਤੇਰੇ ਵਲ ਨਾ ਸਿਧੀ ਕਰਨੀ ਪੈ ਜਾਏ? ਬਿੱਕਰ ਨੇ ਇਕ ਅੱਖ ਮੀਟ ਕੇ ਮਾਘੀ ਵਲ ਵੇਖਿਆ। ਮਾਘੀ ਨੂੰ ਉਹਦੀ ਦੂਜੀ ਅੱਖ ਮਘਦੇ ਅੰਗਿਆਰ ਵਰਗੀ ਲਗੀ।

‘ਗੁਲਾਮ 'ਤੇ ਮੁਰਾਦ ਵਲ ਵੀ ਸਿੱਧੀ ਕੀਤੀ ਈ ਸੀ, ਮੇਰੇ ਵਲ ਵੀ ਕਰਦੇ,.....ਜੇ ਭਰਾ ਖੁਸ਼ ਹੋ ਜਾਏ ਤਾਂ..!' ਮਾਘੀ ਨੇ ਕੁੱਤਿਆਂ ਤੋਂ ਡਰ ਕੇ ਉਡ ਗਈ ਡਾਰ ਵਲ ਝਾਕਦਿਆਂ ਆਖਿਆ। ਡਾਰ ਉਹਨਾਂ ਦੇ ਸਿਰਾਂ ਉਤੋਂ ਦੀ ਲੰਘੀ! ਬਿੱਕਰ ਨੇ ਉਡਦੇ ਕਬੂਤਰਾਂ ਉਤੇ ਫਾਇਰ ਕੀਤਾ, ਪਰ ਕੋਈ ਕਬੂਤਰ ਨਾ ਡਿੱਗਾ। ਫਾਇਰ ਕਰਕੇ ਜਿਵੇਂ ਉਹਨੇ ਆਪਣਾ ਸਾਰਾ ਗੁੱਸਾ ਕਢ ਲਿਆ ਸੀ।

ਮਾਘੀ ਨੂੰ ਭਾਵੇਂ ਬਿੱਕਰ ਦੀ ਹਰ ਗਲ ਦਾ ਭੇਦ ਸੀ, ਪਰ ਉਸ ਨੇ ਕਦੀ ਵੀ ਕੁਝ ਨਹੀਂ ਸੀ ਉਭਾਰਿਆ। ਅੱਜ ਜਦੋਂ ਉਸ ਮੁੰਹ ਪਾੜ ਕੇ ਬਿੱਕਰ ਦੇ ਭੇਦ ਤੋਂ ਪੜਦਾ ਚੁਕਿਆ ਤਾਂ ਬਿੱਕਰ ਨੂੰ ਇਹ ਗਲ ਹੋਰ ਵੀ ਬੁਰੀ ਲੱਗੀ। ਉਸ ਸੋਚਿਆ-'ਇਹਦਾ ਵੀ ਫਸਤਾ ਵਢਣਾ ਈਂ ਪੈਣਾਂ, ਨਹੀਂ ਕਿਤੇ ਮਰਵਾਊ ਮੈਨੂੰ।' ਰਣ ਸਿੰਘ ਦੀ ਘੋੜੀ ਹਿਣਕੀ ਅਤੇ ਬਿੱਕਰ ਦੀ ਸੋਚ ਟੁੱਟ ਗਈ। ਉਹ ਘੋੜੀਆਂ ਨੂੰ ਛੇੜਦੇ ਬੀੜ ਵਿਚ ਜਾ ਵੜੇ।

ਮਾਘੀ ਦਾ ਪੂਰਾ ਨਾਂ ਮੱਘਰ ਸਿੰਘ ਸੀ, ਪਰ ਉਹਨੂੰ ਅਜ ਤਕ ਕਦੀ ਕਿਸੇ ਨੇ ਇਸ ਨਾਂ ਨਾਲ ਨਹੀਂ ਸੀ ਸਦਿਆ। ਉਹਦਾ ਬਾਪ ਕਿਰਪਾ ਵਜੀਦ ਪੁਰ ਵਿਚ ਜਿਥੇ ਆਪਣਾ ਪਾਣੀ ਭਰਨ ਦਾ ਜੱਦੀ ਪੁਸ਼ਤੀ ਕੰਮ ਕਰਦਾ ਸੀ, ਓਥੇ ਉਹ ਬਿੱਕਰ ਦੇ ਪਿਓ ਸਰੈਣੇ ਨਾਲ ਰਲ ਕੇ, ਚੋਰੀ ਕਰਨ ਜਾਂ ਰਾਹਗੀਰਾਂ ਨੇ ਲੱਟਣ ਦਾ ਵੀ ਆਦੀ ਸੀ। ਲੋਕ ਉਹਨਾਂ ਨੂੰ ਪੱਗ-ਵੱਟ ਭਰਾ ਆਖਦੇ। ਪਰ ਜਦੋਂ ਸਰੈਣਾ ਸੰਨ 'ਤੇ ਢਹਿ ਗਿਆ ਤਾਂ ਉਹਦੀ ਘਰ ਦੀ ਅੱਛਰੀ ਨੂੰ

੮੮