ਪੰਨਾ:ਅੱਗ ਦੇ ਆਸ਼ਿਕ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਹ ਵੇਲੇ ਰਾਜੋ ਜਦ ਭੌਣੀ ਨਾਲ ਨਵੀਂ ਲਜ ਬੰਨ੍ਹ ਕੇ ਘੜਾ ਖੂਹੀ ਵਿਚ ਵਹਾਇਆ ਤਾਂ ਮਾਘੀ ਦੀ ਲਾਸ਼ ਤੈਰ ਰਹੀ ਸੀ। ਅਤੇ ਉਹ ਫੁਲ ਕੇ ਕੁੱਪਾ ਹੋਇਆ ਪਿਆ ਸੀ। ਰਾਜੋ ਹਿੱਕ ਨੂੰ ਦੁਹੱਥੜ ਮਾਰ ਤੋਂ ਮਣ ਤੋਂ ਭੁੰਜੇ ਡਿੱਗ ਪਈ।

ਹੌਲੀ ਹੌਲੀ ਖੂਹੀ ਵਿਚ ਡੁਬ ਕੇ ਮਰੇ ਮਾਘੀ ਦਾ ਰੌਲਾ ਸਾਰੇ ਪਿੰਡ ਵਿਚ ਪੈ ਗਿਆ। ਰਣ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮੇਰਾ ਮਹਿਰਾ ਨਸ਼ੇ ਦੀ ਹਾਲਤ ਵਿਚ ਖੂਹੀ 'ਚੋਂ ਪਾਣੀ ਕੱਢਣ ਲੱਗਾ ਵਿਚ ਡਿਗ ਕੇ ਡੁਬ ਮਰਿਆ ਏ। ਪਰ ਜਦ ਪੁਲਿਸ ਨੇ ਆਪਣੀ ਹਾਜ਼ਰੀ ਵਿਚ ਲਾਸ਼ ਨੂੰ ਬਾਹਰ ਕਢਵਾਇਆ ਤਾਂ ਮਾਘੀ ਦੇ ਹੱਥਾਂ ਪੈਰਾਂ ਨੂੰ ਪੱਗ ਨਾਲ ਬੱਧਾ ਵੇਖ ਸਾਰੇ ਹੈਰਾਨ ਰਹਿ ਗਏ। ਲੱਜ ਜਿਉਂ ਦੀ ਤਿਉਂ ਲੱਤਾਂ ਵਿਚ ਉਲਝੀ ਹੋਈ ਸੀ।

ਰਣ ਸਿੰਘ ਦਾ ਬਚਾ ਏਸੇ ਵਿਚ ਹੀ ਸੀ ਕਿ ਉਹ ਬਿਕਰ ਉਤੇ ਇਸ ਦਾ ਇਲਜਾਮ ਥੱਪੇ। ਉਹ ਸਮਝਦਾ ਸੀ ਕਿ ਇਹ ਕਾਰਾ ਉਸੇ ਦਾ ਹੀ ਹੋ ਸਕਦਾ। ਪੁਲਿਸ ਨੇ ਬਿੱਕਰ ਅਤੇ ਉਹਦੇ ਦੂਜੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਮਾਘੀ ਦੀ ਮਾਂ ਰਾਜੋ ਗਲੀਆਂ ਦਾ ਕੱਖ ਬਣ ਕੇ ਰਹਿ ਗਈ। ਉਹ ਗਲੀਆਂ ਵਿਚ ਤੁਰੀ ਫਿਰਦੀ ਵੈਣ ਪਾਉਂਦੀ ਰਹਿੰਦੀ। ਉਹਦਾ ਚਿੱਟਾ ਝਾਟਾ ਉਹਦੇ ਕੰਨਾਂ ਦੇ ਏਧਰ ਉਧਰ ਖਿਲਰਿਆ ਰਹਿੰਦਾ। ਬੁਥਿਆਂ ਵਰਗੇ ਉਹਦੇ ਖੱਬੇ ਵਾਲ, ਉਹਦੀ ਧੌਣ ਉਤੇ ਗੁਛਾ ਮੁੱਛਾ ਹੋ ਕੇ ਪਏ ਰਹਿੰਦੇ। ਕਮੀਜ਼ ਗਲਮੇਂ ਤੋਂ ਪਾਟਾ ਅਤੇ ਸਲਵਾਰ ਦੇ ਲੱਥੇ ਲੰਗਾਰਾਂ ਵਿਚ ਦੀ ਉਹਦੀਆਂ ਸੁਕੜੀਆਂ ਲੱਤਾਂ ਦਿਸਦੀਆ। ਉਹਨੂੰ ਜਦ ਲੋਰ ਆਣ ਪੈਦਾ, ਉਹ ਘਟੇ ਦੀਆਂ ਮੱਠਾਂ ਭਰ ਭਰ ਸਿਰ ਵਿਚ ਪਾਈ ਜਾਂਦੀ, ਗੰਦੀਆਂ ਗਾਹਲਾਂ ਦਈ ਜਾਂਦੀ ਅਤੇ ਜਦ ਕਦੀ ਖੁਸ਼ੀ ਦੀ ਲਹਿਰ ਆਉਂਦੀ, ਉਹ ਤਾੜੀ ਮਾਰਦੀ ਫੂਮ੍ਹਣੀਆਂ ਪਾ ਪਾ ਚੁੱਟਕੀਆਂ ਵਜਾਉਂਦੀ ਰਹਿੰਦੀ। ਜਦੋਂ ਜੀ ਕਰਦਾ ਰੋਣ

੯੨