ਪੰਨਾ:ਅੱਗ ਦੇ ਆਸ਼ਿਕ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗ ਪੈਂਦੀ, ਜਦੋਂ ਦਿਲ ਆਉਂਦਾ ਹੱਸਣ ਲਗ ਪੈਂਦੀ ! ਕਈ ਵਾਰ ਉਹ ਵਾਹੋ ਦਾਹੀ ਦੌੜਦੀ ਗੁਲਾਮ ਦੀ ਹਵੇਲੀ ਅਗੇ ਪਹੁੰਚ ਜਾਂਦੀ ਅਤੇ ਫਿਰ ਰੌਲਾ ਪਾਉਂਦੀ ਢੀਮਾਂ ਮਾਰਦੀ, ਝਾਟਾ ਖੋਹਣ ਲਗ ਜਾਂਦੀ। ਸਾਰੇ ਲੋਕ ਉਹਨੂੰ ਰਾਜੋ ਦੇਣ ਆਖਣ ਲਗ ਪਏ ਸਨ। ਕਈ ਵਾਰ ਉਹ ਕਤੂਰਿਆਂ ਨੂੰ ਚੁਕ ਕੇ ਲੋਰੀਆਂ ਦੇਦੀ, ਦੁਧ ਚੁੰਘਾਉਂਦੀ ਅਤੇ ਨਿਆਣੇ ਮਿੱਟੀ ਦੇ ਬੁੱਕ ਭਰ ਭਰ ਉਹਦੇ ਉਤੇ ਸੁਟਦੇ, ਉਹਨੂੰ ਢੀਮਾਂ ਮਾਰਦੇ ਖਿਝਾਉਂਦੇ ਰਹਿੰਦੇ । ਜਦ ਉਹ ਹੰਭ ਹਾਰ ਜਾਂਦੀ ਤਾਂ ਮੱਥੇ ਉਤੇ ਹੱਥ ਧਰ ਕੇ ਬਹਿ ਜਾਂਦੀ ਅਤੇ ਵੈਣ ਪਾਉਣ ਲਗ ਪੈਂਦੀ ! ਵੇ ਢਿਆ ਰੱਬਾ ! ਮੇਰੇ ਪੁੱਤ ਦੀ ਆਈ ਮੈਨੂੰ ਆ ਜਾਂਦੀ......!' ਅਤੇ ਸਿਆਣੇ ਲੋਕਾਂ ਦੇ ਦਿਲ ਪਸੀਜ ਜਾਂਦੇ ਅਤੇ ਆਖਦੇ ਤੁਰ ਜਾਂਦੇ ! 'ਮਾਂਵਾਂ ਮਾਂਵਾਂ ਈ ਹੁੰਦੀਆਂ......ਵਿਚਾਰੀ ਮਾਘੀ ਦੀ ਮੌਤ ਦੇ ਵਿਯੋਗ ਵਿਚ ਦਿਮਾਗੀ ਤੁਆਜਨ ਖੋਹ ਬੈਠੀ ਉ ।