ਪੰਨਾ:ਅੱਜ ਦੀ ਕਹਾਣੀ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਸ ਦੇ ਥੋੜੇ ਬਹੁਤੇ ਜਿਹੜੇ ਜਾਣ ਸਨ, ਉਸ ਨੂੰ ਸ਼ਕ ਦੀ ਨਜ਼ਰ ਨਾਲ ਵੇਖਦੇ ਸਨ । ਆਪੋ ਵਿਚ ਗਲਾਂ ਕਰਦੇ ਕਹਿੰਦੇ ਸਨ ਕਿ ਇਹ ਤਾਂ ਕੋਈ ਸਰਕਾਰੀ ਖੁਫ਼ੀਆ ਹੈ। ਉਹ ਉਹਨੂੰ ਕਈ ਵਾਰੀ ਭੇੜੇ ਜਿਹੇ ਕਪੜਿਆਂ ਵਿਚ ਵੇਖਦੇ ਤੇ ਕਈ ਵਾਰੀ ਇਕ ਸ਼ਹਿਜ਼ਾਦੇ ਦੀ - ਸ਼ਕਲ ਵਿਚ । ਉਸ ਦੇ ਜਾਣੂਆਂ ਦਾ ਇਹ ਸ਼ੱਕ ਓਦੋਂ ਹੋਰ ਪੱਕਾ ਹੋ ਗਿਆ, ਜਦੋਂ ਉਨ੍ਹਾਂ ਇਕ ਦਿਨ ਉਸ ਨੂੰ ਮੰਗਤਾ ਬਣਿਆ ਸੜਕ ਦੇ ਇਕ ਕੰਢੇ ਤੇ ਬੈਠਾ ਵੇਖਿਆ ਤੇ ਉਨ੍ਹਾਂ ਖ਼ੁਲਮ ਖੁਲਾ ਕਹਿਣਾ ਸ਼ੁਰੂ ਕਰ ਦਿਤਾ ਕਿ ਇਹ ਸੀ ਆਈ. ਡੀ. ਦਾ ਆਦਮੀ ਹੈ। ਪਰ ਕੌਣ ਜਾਣਦਾ ਸੀ ਕਿ ਉਹ ਇਹ ਵੀ ਇਕ ਤਜਰਬਾ ਕਰ ਰਿਹਾ ਹੈ।

ਇੰਨਾ ਕੁਝ ਹੋਣ ਤੇ ਵੀ ਉਹ ਇਸਤ੍ਰੀ ਦੀ ਦੁਨੀਆ ਤੋਂ ਬਹੁਤ ਦੂਰ ਸੀ, ਉਸ ਨੇ ਮਰਦ ਦੀ ਦੁਨੀਆ ਦੀ ਨੁਕਰ ਨੁਕਰ ਵੇਖ ਲੀਤ ਸੀ, · ਪਰ ਇਸਤ੍ਰੀ ਦੇ ਦਿਲ ਦਾ ਇਕ ਕੋਨਾ ਵੀ ਨਹੀਂ ਸੀ ਜਾਣ ਸਕਿਆ । ਇਸਤ੍ਰੀ ਦੇ ਦਿਲ ਵਿਚ ਉਹ ਕਿਉਂ ਨਹੀਂ ਸੀ ਝਾਤੀ ਪਾ ਸਕਿਆ, ਸ਼ਾਇਦ ਇਸਦਾ ਕਾਰਨ ਇਹ ਸੀ ਕਿ ਉਹ ਕਦੀ ਕਿਸੇ ਇਸਤ੍ਰੀ ਨਾਲ ਨਹੀਂ ਸੀ ਬੋਲਿਆ, ਪਰ ਉਹ ਇੰਨਾ ਜਾਣਦਾ ਸੀ ਕਿ ਜਿਸ ਤਰਾਂ ਆਕਾਸ਼ ਦੀ ਵਖਰੀ ਦੁਨੀਆ ਹੈ, ਇਵੇਂ ਪਤਾਲ ਦੀ ਵੀ ਵਖਰੀ ਦੁਨੀਆ ਹੈ । ਉਹ ਇਸੜੀ ਤੇ ਆਦਮੀ ਦਾ ਫਰਕ ਚੰਨ ਤੇ ਤਾਰੇ ਵਾਂਗ ਸਮਝਦਾ

99