ਪੰਨਾ:ਅੱਜ ਦੀ ਕਹਾਣੀ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਉਹ ਕਈ ਵਾਰੀ ਸੋਚਦਾ ਸ਼ਾਇਦ ਮੈਂ ਇਸਤ੍ਰੀ ਦਿਲ ਦੀ ਥਾਹ ਨਾ ਲੈ ਸਕਾਂ।

ਉਸ ਨੇ ਇਕ ਦਿਨ ਫੈਸਲਾ ਕਰ ਲਿਆ ਕਿ ਮੈਂ ਇਸਤ੍ਰੀ ਦੀ ਦੁਨੀਆ ਜ਼ਰੂਰੀ ਵੇਖਣੀ ਹੈ ਤੇ ਇਸਦੀ ਵੀ ਉਵੇਂ ਹੀ ਹਾਥ ਲੈਣੀ ਹੈ, ਜਿਵੇਂ ਆਦਮੀ ਦੀ ਦੁਨੀਆ ਦੀ ਲੈ ਚੁਕਾ ਹਾਂ।

ਹੁਣ ਉਹ ਇਸਤ੍ਰੀਆਂ ਦੇ ਲਾਗੇ ਲਾਗੇ ਜਾਣ ਲਗਾ, ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸਤ੍ਰੀਆਂ ਉਸ ਪੰਛੀ ਵਾਗ ਨੇ, ਜਿਸ ਦੇ ਕੋਲ ਜਾਈਏ ਤਾਂ ਉਹ ਉਡ ਜਾਂਦਾ ਹੈ, ਪਰ ਆਪਣੀ ਮਰਜ਼ੀ ਨਾਲ ਭਾਵੇਂ ਮੋਢਿਆਂ ਤੇ ਪਿਆ ਨੱਚੇ।

ਉਹਨੂੰ ਜਾਪਣ ਲਗਾ ਜਿਵੇਂ ਇਸਤ੍ਰੀਆਂ ਕੁਝ ਖੁਸ਼ਕ ਹਨ ਤੇ ਠੀਕ ਉਸਦਾ ਭੀ ਜਿੰਨੀਆਂ ਇਸਤ੍ਰੀਆਂ ਨਾਲ ਥੋੜਾ ਬਹੁਤਾ ਵਾਹ ਪਿਆ, ਉਸ ਨਾਲ ਬਹੁਤ ਬੇਰੁਖੀ ਨਾਲ ਪੇਸ਼ ਆਈਆਂ।

ਉਸ ਨੇ ਆਪਣਾ ਖਿਆਲ ਰੋਗੀ ਇਸਤ੍ਰੀਆਂ ਵਲੋਂ ਹਟਾ ਕੇ ਬਾਜ਼ਾਰੀ ਇਸਤ੍ਰੀਆਂ ਵਲ ਲਿਆਂਦਾ, ਉਹ ਇਨ੍ਹਾਂ ਦੋਹਾਂ ਵਿਚ ਕੋਈ ਬਹੁਤਾ ਫਰਕ ਨਹੀਂ ਸਮਝਦਾ, ਉਹਦੇ ਭਾ ਦੇ ਇਹ ਦੋਵੇਂ ਗੁਲਾਬ ਦੇ ਫੁਲ ਸਨ, ਪਰ ਫਰਕ ਸਿਰਫ ਇੰਨਾ ਕਿ ਇਕ ਗੂਹੜਾ ਲਾਲ ਤੇ ਦੂਸਰਾ ਫਿਕਾ ਲਾਲ, ਤੇ ਰੰਗਾਂ ਦਾ ਫਰਕ ਉਸ ਦੀਆਂ ਨਜ਼ਰਾਂ ਵਿਚ ਕੋਈ ਬਹੁਤਾ ਫਰਕ ਨਹੀਂ ਸੀ।

ਤੇ ਇਕ ਦਿਨ ਉਹ ਚਲਾ ਹੀ ਗਿਆ, ਇਕ ਸੁਨਹਿਰੀ ਵਾਲਾਂ

੧੦੦