ਪੰਨਾ:ਅੱਜ ਦੀ ਕਹਾਣੀ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪਾਗਲ ਹੈ ਕੋਈ, ਜਿਹੜਾ ਸੁਥਰੇ ਕਪੜੇ ਪਾ ਕੇ ਇਥੇ ਆ ਵੜਿਆ ਹੈ।" ਹੁਣ ਕੁੜੀ ਉਸ ਨੂੰ ਇਥੋਂ ਕਢਣ ਦੀਆਂ ਤਦਬੀਰਾਂ ਸੋਚਣ ਲਗੀ, ਨੌਕਰਿਆਨੀ ਨੂੰ ਅਵਾਜ਼ ਦਿਆਂ, ਪਰ ਉਹ ਇਸ ਨੂੰ ਕਿਸ ਤਰ੍ਹਾਂ ਬਾਹਰ ਕਢ ਸਕਦੀ ਹੈ, ਇਹ ਪਾਗਲ ਦੋ ਆਦਮੀ ਤੇ ਭਾਰੂ ਹੈ।"

ਇਕ ਦਮ ਉਸ ਨੇ ਤੌੜੀ ਦੀ ਅਵਾਜ਼ ਸੁਣੀ ਤੇ ਵੇਖਿਆ ਕਿ ਉਹ ਦਬ ਦਬ ਤੌੜੀਆਂ ਮਾਰ ਰਿਹਾ ਹੈ ਤੇ ਫਿਰ ਇਕ ਦਮ ਹਸਣ ਲਗ ਪਿਆ। ਤੌੜੀਆਂ ਤੇ ਹਾਸਾ ਬੰਦ ਹੋ ਗਿਆ ਤੇ ਉਹ ਛੇਤੀ ਨਾਲ ਪਲੰਘ ਤੋਂ ਉਠਿਆ ਤੇ ਕੁੜੀ ਨੂੰ ਫੜ ਕੇ ਆਪਣੀ ਗੋਦੀ ਵਿਚ ਚੁਕ ਲਿਆ, ਜਿਸ ਤਰ੍ਹਾਂ ਮਾਂ ਬੱਚੇ ਨੂੰ ਚੁਕਦੀ ਹੈ। ਕੁੜੀ ਨੇ ਡਰ ਨਾਲ ਚੀਕ ਮਾਰਨੀ ਚਾਹੀ, ਪਰ ਮਾਰ ਨਾ ਸਕੀ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਕਿਰ ਰਹੇ ਸਨ ਤੇ ਕੁੜੀ ਦੇ ਮਥੇ ਤੇ ਡਿਗ ਰਹੇ ਹਨ।

ਕੁੜੀ ਵੀ ਪਾਗਲ ਹੋ ਰਹੀ ਸੀ, ਵਹਿਸ਼ਤ ਨਾਲ ਨਹੀਂ ਉਸ ਦੇ ਵਹਿ ਰਹੇ ਅਥਰੂਆਂ ਨੂੰ ਵੇਖ ਕੇ। ਉਸ ਨੇ ਬੱਚਿਆਂ ਵਾਂਗ ਦੋਵੇਂ ਬਾਹਵਾਂ ਉਸ ਦੇ ਗਲ ਦੁਆਲੇ ਲਪੇਟ ਦਿੱਤੀਆਂ ਤੇ ਕਿਹਾ - "ਕਿਉਂ ਰੋਂਦੇ ਹੋ?"

"ਮੈਂ .... ਮੈਂ .... " ਉਸ ਨੇ ਇਕ ਡਰਰਾਈ ਹੋਈ ਅਵਾਜ਼ ਵਿਚ ਕਿਹਾ।

"ਹਾਂ! ਤੁਸੀਂ ਕੁੜੀ ਨੇ ਕਾਹਲੀ ਨਾਲ ਕਿਹਾ।

"ਮੈਂ ਰੋਂਦਾ ਹਾਂ ਕਿ ........" ਤੇ , ਇਸ ਦੇ ਮਗਰੋਂ ਉਹ ਚੁਪ ਕਰ ਰਿਹਾ।

੧੦੩