ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਸ ਨੇ ਕੁੜੀ ਦਾ ਮੱਥਾ ਚੁੰਮ ਲਿਆ, ਜਿਸ ਤੇ ਗਰਮ ਅੱਥਰੂ ਡਿਗ ਰਹੇ ਸਨ।
ਉਸ ਨੇ ਕੁੜੀ ਦੇ ਸੁਨਹਿਰੀ ਵਾਲਾਂ ਵਿਚ ਉਂਗਲਾਂ ਫੇਰੀਆਂ, ਕੁੜੀ ਨੇ ਆਪਣਾ ਇਕ ਹਥ ਉਸ ਦੇ ਗਲ ਦੁਆਲਿਓਂ ਲਾਹ ਕੇ ਉਸ ਦੇ ਅਥਰੂ ਪੂੰਝੇ।
ਉਸ ਨੇ ਇਕ ਦਮ ਕੁੜੀ ਨੂੰ ਕੁਛੜੋਂ ਉਤਾਰ ਦਿੱਤਾ ਤੇ ਤੁਰ ਪਿਆ, ਕੁੜੀ ਨੇ ਉਸਦੀ ਬਾਂਹ ਫੜ ਲਈ, ਉਸ ਨੇ ਆਪਣਾ ਬਟੂਆ ਜੇਬ ਵਿਚੋਂ ਕੱਢ ਕੇ ਕੁੜੀ ਦੇ ਹਥ ਵਿਚ ਦਿੱਤਾ ਤੇ ਆਪ ਜਲਦੀ ਨਾਲ ਬੈਠਕ ਦੇ ਥਲੇ ਉਤਰ ਆਇਆ, ਤੇ ਕੁੜੀ ਵੇਖਦੀ ਰਹੀ।
ਤੇ ਇਸ ਦੇ ਪਿਛੋਂ ਉਸ ਨੇ ਕਦੀ ਵੀ ਇਸਤ੍ਰੀ ਦੀ ਦੁਨੀਆ ਦਾ ਤਜਰਬਾ ਕਰਨ ਦਾ ਹੌਸਲਾ ਨਾ ਕੀਤਾ।
੧੦੪