ਪੰਨਾ:ਅੱਜ ਦੀ ਕਹਾਣੀ.pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਉਹ ਤੁਰਗਨੇਵ ਦੀ ਇਕ ਕਹਾਣੀ ਜਿਸ ਦੇ ਪਾਤਰ ਦਾ ਨਾਮ ਜਿਰੇਸਮ ਸੀ ਜਾਪ ਰਿਹਾ ਸੀ, ਜਿਰਸਮ ਬੋਲ ਨਹੀਂ ਸੀ ਸਕਦਾ, ਜਿਰੇਸਮ ਸੁਣ ਨਹੀਂ ਸੀ ਸਕਦਾ, ਉਸ ਦਾ ਜਿਸਮ ਇਕ ਦਿਓ ਵਾਂਗ ਸੀ, ਤੇ ਉਹ ਦਸਾਂ ਆਦਮੀਆਂ ਦਾ ਕੰਮ ਇਕੱਲਾ ਕਰ ਲੈਂਦਾ ਸੀ।

ਤੇ ਫੋਟੋ ਬੋਲ ਸਕਦਾ ਸੀ ਤੇ ਸੁਣ ਸਕਦਾ ਸੀ, ਪਰ ਬ੍ਰਹਮੀ ਬੋਲੀ ਵਿਚ, ਪੰਜਾਬੀ ਉਸ ਲਈ ਇਕ ਨਵੀਂ ਬੋਲੀ ਸੀ, ਇਸ ਦਾ ਜਿਸਮ ਸ਼ਾਹ ਬਲੂਤ ਵਾਂਗ ਮਜ਼ਬੂਤ ਸੀ, ਇਹ ਵੀ ਜਿਰੇਸਮ ਵਾਂਗ ਮੋਢੇ ਤੇ ਵਾਂਸ ਪਾ ਕੇ ਦੋ ਦੋ ਪੀਪੇ ਚੁਕ ਕੇ ਕੁਝ ਵੀ ਭਾਰ ਨਹੀਂ ਸੀ ਮਹਿਸੂਸ ਕਰਦਾ।

ਉਸ ਦੇ ਡੌਲੇ ਦਰਖ਼ਤ ਵਾਂਗ ਸਖ਼ਤ ਸਨ।

ਫੋਟੋ ਡਾਕਟਰ ਪ੍ਰਵਾਰ ਨਾਲ ਓਦੋਂ ਬ੍ਰਹਮਾ ਤੋਂ ਆਇਆ ਸੀ, ਜਦੋਂ ਜਾਪਾਨੀਆਂ ਨੇ ਹਮਲਾ ਕੀਤਾ ਸੀ, ਉਹਨਾਂ ਦਿਨਾਂ ਵਿਚ ਸੁਣਿਆ ਜਾਂਦਾ ਸੀ ਕਿ ਜਿਹੜੇ ਹਿੰਦੁਸਤਾਨੀ ਹਿੰਦੁਸਤਾਨ ਵਲ ਆ ਰਹੇ ਹਨ, ਰਾਹ ਵਿਚ ਬ੍ਰਹਮੀ ਉਨ੍ਹਾਂ ਦਾ ਪੈਸਾ ਤੇ ਜਾਨ ਦਾ ਨੁਕਸਾਨ ਕਰਦੇ ਹਨ, ਫੋਟੋ ਡਾਕਟਰ ਪ੍ਰਵਾਰ ਕੋਲ ਨੌਕਰ ਸੀ, ਡਾਕਟਰ ਜੀ ਨੇ ਬਥੇਰਾ ਕਿਹਾ ਕਿ ਫੋਟੋ ਸਾਡੇ ਨਾਲ ਜਾਣ ਦੀ ਤਕਲੀਫ਼ ਨਾ ਕਰ, ਪਰ ਫੋਟੋ ਆਪਣੇ ਦੇਸ ਦੇ ਬ੍ਰਹਮੀਆਂ ਨੂੰ ਜਾਣਦਾ ਸੀ ਕਿ ਉਹ ਕਿਕੁਰ ਜਾ ਰਹੇ ਹਿੰਦੁਸਤਾਨੀਆਂ ਨਾਲ ਬੁਰਾ ਸਲੂਕ ਕਰ ਰਹੇ ਹਨ, ਉਸ ਦਾ ਦਿਲ ਵਫ਼ਾਦਾਰੀ ਦੇ ਅੰਸ ਨਾਲ ਭਰਿਆ ਹੋਇਆ ਸੀ, ਉਹਨੇ ਡਾਕਟਰ

੧੦੬