ਪੰਨਾ:ਅੱਜ ਦੀ ਕਹਾਣੀ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਵਾਰ ਦੀ ਹਿਫਾਜ਼ਤ ਲਈ ਆਪਣਾ ਦੇਸ਼ ਛਡਣਾ ਪ੍ਰਵਾਨ ਕੀਤਾ ਤੇ ਡਾਕਟਰ ਪ੍ਰਵਾਰ ਨੂੰ ਬਿਨਾਂ ਖ਼ਤਰੇ ਤੋਂ ਹਿੰਦੁਸਤਾਨ ਪੁਚਾ ਦਿਤਾ, ਪਰ ਉਹ ਮੁੜ ਵਾਪਸ ਬ੍ਰਹਮਾ ਨਾ ਜਾ ਸਕਿਆ, ਕਿਉਂਕਿ ਜਲਦੀ ਹੀ ਬ੍ਰਹਮਾ ਤੇ ਜਾਪਾਨ ਦਾ ਕਬਜ਼ਾ ਹੋ ਗਿਆ ਤੇ ਫੋਟੋ ਨੇ ਡਾਕਟਰ ਪ੍ਰਵਾਰ ਦੀ ਸੇਵਾ ਵਿਚ ਹੀ ਆਪਣੇ ਆਪ ਨੂੰ ਲਾ ਦਿਤਾ।

ਮੈਂ ਜਦੋਂ ਫੋਟੋ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਉਹ ਮੈਨੂੰ ਇਕ ਹਊ-ਸਿਪਾ ਜਾਪਿਆ ਸੀ, ਪਰ ਹੌਲੀ ਹੌਲੀ ਮੈਨੂੰ ਉਹਦੇ ਨਾਲ ਪ੍ਰਦੇਸੀ ਹੋਣ ਦੀ ਸੂਰਤ ਵਿਚ ਉਸ ਹੁੰਦੀ ਗਈ ਤੇ ਇਹ ਉਸ ਇੰਨੀ ਵਧ ਗਈ ਕਿ ਮੈਂ ਫੋਟੋ ਨੂੰ ਪੰਜਾਬੀ ਪੜ੍ਹਾਉਣ ਲਈ ਤਿਆਰ ਹੋ ਪਿਆ, ਤੇ ਫ਼ੋਟੋ ਨੇ ਪੜ੍ਹਨਾ ਸ਼ੁਰੂ ਕਰ ਦਿਤਾ।

ਉਸ ਨੇ ਆਪਣੀ ਸਿਆਣਪ ਦਾ ਪਹਿਲੇ ਦਿਨ ਹੀ ਸਬੂਤ ਦੇ ਦਿਤਾ ਜਦੋਂ ਦਿਤਾ ਹੋਇਆ ਸਬਕ ਥੋਹੜੇ ਚਿਰ ਮਗਰੋਂ ਹੀ ਠੀਕ ਸੁਣਾ ਦਿਤਾ, ਮੈਨੂੰ ਜਾਪਿਆ ਜਿਕੁਰ ਉਸ ਦੀ ਇਕ ਅੱਖ ਦੀ ਘਾਟ ਦਿਮਾਗ ਪੂਰੀ ਕਰਦਾ ਹੈ।

ਮੈਂ ਫੋਟੋ ਨੂੰ ਖੁਲ ਦੇ ਛਡੀ ਸੀ ਕਿ ਉਹ ਜਿਸ ਵੇਲੇ ਚਾਹੇ, ਮੇਰੇ ਕੋਲੋਂ ਆ ਕੇ ਪੜ੍ਹ ਲਏ ਤੇ ਉਸ ਨੂੰ ਜਿਸ ਵੇਲੇ ਵਕਤ ਮਿਲਦਾ, ਮੈਥੋਂ ਪੜ੍ਹ ਲੈਂਦਾ, ਜਲਦੀ ਹੀ ਫੋਟੋ ਪੰਜਾਬੀ ਪੜ੍ਹਨ ਲਗ ਪਿਆ।

ਉਸ ਦੀ ਲਿਖਤ ਮੋਤੀਆਂ ਵਾਂਗ ਜੜੀ ਹੁੰਦੀ ਸੀ, ਵੇਖਣ ਵਾਲੇ ਹੈਰਾਨ ਹੁੰਦੇ, ਫੋਟੋ ਉਹਨਾਂ ਦੀ ਹੈਰਾਨੀ ਵੇਖ ਕੇ ਥੋੜਾ ਕੁ ਮੁਸਕ੍ਰਾ ਛਡਦਾ।

੧੦੭