ਪੰਨਾ:ਅੱਜ ਦੀ ਕਹਾਣੀ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾਕਟਰ ਪ੍ਰਵਾਰ ਦਾ ਹਰ ਮੈਂਬਰ ਉਸ ਦੇ ਪੜ੍ਹਨ ਤੇ ਖ਼ੁਸ਼ ਸੀ, ਅਗੇ ਉਹਨਾਂ ਨੂੰ ਫੋਟੋ ਨਾਲ ਬ੍ਰਹਮੀ ਵਿਚ ਹੀ ਗਲ ਕਰਨੀ ਪੈਂਦੀ ਸੀ, ਪਰ ਹੁਣ ਉਹ ਕਈ ਗਲਾਂ ਟੁਟੀ ਫੁਟੀ ਪੰਜਾਬੀ ਵਿਚ ਕਰ ਲੈਂਦਾ ਸੀ। ਡਾਕਟਰ ਪ੍ਰਾਵਰ ਦੇ ਸਾਰੇ ਮੈਂਬਰ ਉਸ ਦੀ ਇੱਜ਼ਤ ਕਰਦੇ ਸਨ, ਉਹ ਜਾਣਦੇ ਸਨ, ਕਿ ਕਿਸ ਤਰ੍ਹਾਂ ਫੋਟੋ ਨੇ ਆਪਣੀ ਪਿਆਰੀ ਜਨਮ ਭੂਮੀ ਨੂੰ ਸਾਡੇ ਪਿਛੇ ਛਡ ਦਿਤਾ ਹੈ। ਉਹ ਘਰ ਦਾ ਨੌਕਰ ਨਹੀਂ ਸੀ ਸਮਝਿਆ ਜਾਂਦਾ, ਬਲਕਿ ਮਾਲਕ। ਬਹੁਤ ਸਾਰੀਆਂ ਗੱਲਾਂ ਉਸ ਦੀ ਮਰਜ਼ੀ ਅਨੁਸਾਰ ਹੁੰਦੀਆਂ ਸਨ।

ਇਕ ਦਿਨ ਡਾਕਟਰ ਜੀ ਦੇ ਇਕ ਬੱਚੇ ਨਾਲ ਇਕ ਆਦਮੀ ਬੇਰੁਖ਼ੀ ਨਾਲ ਪੇਸ਼ ਆਇਆ। ਮੈਂ ਦੇਖਿਆ, ਫੋਟੋ ਦੀਆਂ ਗਲ੍ਹਾਂ ਗੁਸੇ ਨਾਲ ਲਾਲ ਹੋ ਗਈਆਂ ਸਨ ਤੇ ਉਹ ਆਪਣਾ ਆਪ ਭੁਲ ਗਿਆ ਸੀ। ਉਹ ਡਾਕਟਰ ਪ੍ਰਵਾਰ ਦਾ ਪੂਰਾ ਪਹਿਰੇਦਾਰ ਵੀ ਸੀ।

ਇਕ ਵਾਕਿਆ ਨੇ ਫੋਟੋ ਦੀ ਇੱਜ਼ਤ ਮੇਰੀਆਂ ਨਜ਼ਰਾਂ ਵਿਚ ਬਹੁਤ ਵਧਾ ਦਿੱਤੀ।

ਸਿਆਲ ਦੇ ਦਿਨ ਸਨ, ਮੈਨੂੰ ਬੁਖ਼ਾਰ ਹੋ ਗਿਆ, ਮੈਂ ਆਪਣੀ ਸੰਕੋਚਵੀਂ ਆਦਤ ਅਨੁਸਾਰ ਆਪਣੀ ਸੇਵਾ ਲਈ ਕਿਸੇ ਨੂੰ ਵੀ ਰਾਤ ਨੂੰ ਆਪਣੇ ਕੋਲ ਸੁਆਉਣ ਲਈ ਰਜ਼ਾਮੰਦ ਨਾ ਹੋਇਆ। ਰਾਤ ਦੇ ਯਾਰਾਂ ਕੁ ਵਜੇ ਮੈਨੂੰ ਬੁਖ਼ਾਰ ਦਾ ਇਤਨਾ ਜ਼ੋਰ ਹੋ ਗਿਆ ਕਿ ਮੈਨੂੰ ਇਕੱਲਿਆਂ ਡਰ ਆਉਣ ਲਗਾ, ਮੇਰਾ ਸੰਘ ਸੁਕ ਗਿਆ ਸੀ, ਇਸ ਲਈ ਕਿਸੇ ਨੂੰ

੧੦੮