ਪੰਨਾ:ਅੱਜ ਦੀ ਕਹਾਣੀ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਮਦਦ ਲਈ ਸਦਣਾ ਮੁਸ਼ਕਲ ਜਾਪ ਰਿਹਾ ਸੀ, ਮੇਰੇ ਵਿਚ ਇੰਨੀ ਹਿੰਮਤ ਨਹੀਂ ਸੀ ਰਹੀ, ਕਿ ਕੋਲ ਪਏ ਮੇਜ਼ ਤੋਂ ਇਕ ਘੁਟ ਪਾਣੀ ਦਾ ਪੀ ਕੇ ਗਲੇ ਨੂੰ ਤਰ ਕਰ ਸਕਾਂ, ਮੈਂ ਆਪਣੇ ਗਰਮ ਗਰਮ ਅੱਥਰੂ ਜਿਹੜੇ ਮੇਰੇ ਮੂੰਹ ਵਿਚ ਪੈ ਕੇ ਲੂਣਾ ਸੁਆਦ ਦੇ ਰਹੇ ਸਨ, ਪੂੰਝ ਨਹੀਂ ਸਾਂ ਸਕਦਾ।

ਅਚਾਨਕ ਢੋਏ ਹੋਏ ਬੂਹੇ ਨੂੰ ਖੋਹਲ ਕੇ ਕੋਈ ਅੰਦਰ ਆ ਵੜਿਆ, ਇਹ ਫੋਟੋ ਸੀ, ਜਿਸ ਦੇ ਦਿਲ ਵਿਚ ਮੇਰੇ ਲਈ ਹਮਦਰਦੀ ਪੈਦਾ ਹੋ ਚੁੱਕੀ ਸੀ। ਉਸ ਨੇ ਆਉਂਦਿਆਂ ਹੀ ਕਿਹਾ - "ਬਾਬੂ ਜੀ ਸਲਾਮ। ਪਰ ਮੈਂ ਉੱਤਰ ਨਾ ਦੇ ਸਕਿਆ, ਉਸ ਨੇ ਕੋਲ ਹੋ ਕੇ ਲੰਪ ਦੇ ਚਾਨਣੇ ਵਿਚ ਮੇਰੇ ਵਲ ਧਿਆਨ ਨਾਲ ਵੇਖਿਆ, ਮੇਰੇ ਵਗ ਰਹੇ ਅੱਥਰੂ ਤਕ ਕੇ ਉਸ ਨੇ ਆਪਣੇ ਰੁਮਾਲ ਨਾਲ ਇਹਨਾਂ ਨੂੰ ਪੂੰਝਿਆ, ਫੇਰ ਉਸ ਨੇ ਮੇਰੇ ਕਹਿਣ ਤੋਂ ਬਿਨਾਂ ਹੀ ਮੇਰੇ ਮੂੰਹ ਵਿਚ ਪਾਣੀ ਪਾਇਆ, ਮੇਰੇ ਗਲੇ ਦੀ ਖੁਸ਼ਕੀ ਦੂਰ ਹੋਣ ਲਗੀ, ਉਸ ਨੇ ਮੇਰੇ ਮਥੇ ਤੇ ਹਥ ਰਖਿਆ, ਇਹ ਤਵੇ ਵਾਂਗ ਗਰਮ ਸੀ, ਉਸ ਨੇ ਮੇਰੇ ਮਥੇ ਤੇ ਗਿਲੇ ਪਾਣੀ ਦੀਆਂ ਪੱਟੀਆਂ ਰਖੀਆਂ ਤੇ ਇਹ ਸਾਰੀ ਰਾਤ ਉਸ ਨੇ ਮੇਰੀ ਸੇਵਾ ਵਿਚ ਗੁਜ਼ਾਰ ਦਿਤੀ। ਉਹ ਸਾਰੀ ਰਾਤ ਮੈਨੂੰ ਘੁਟਦਾ ਰਿਹਾ, ਮੈਂ ਬੁਖ਼ਾਰ ਕਰ ਕੇ ਸਾਰੀ ਰਾਤ ਨਾ ਸੌਂ ਸਕਿਆ ਤੇ ਫੋਟੋ ਮੇਰੀ ਸੇਵਾ ਵਿਚ ਲਗਾ ਹੋਣ ਕਰ ਕੇ ਨਾ ਸੌਂ ਸਕਿਆ।

ਸਵੇਰੇ ਜਦੋਂ ਇਕ ਲਾਗਲੇ ਦਰਖ਼ਤ ਤੋਂ ਕੋਇਲ ਦੀ

੧੦੯