ਪੰਨਾ:ਅੱਜ ਦੀ ਕਹਾਣੀ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਵਾਜ਼ ਆਈ, ਓਦੋਂ ਮੇਰਾ ਬੁਖ਼ਾਰ ਬਹੁਤ ਘਟ ਚੁਕਾ ਸੀ ਤੇ ਮੇਰਾ ਘਟਿਆ ਬੁਖ਼ਾਰ ਵੇਖ ਕੇ ਫੋਟੋ ਦਾ ਚਿਹਰਾ ਪ੍ਰਸੰਨਤਾ ਭਰਿਆ ਦਿਖਾਈ ਦੇ ਰਿਹਾ ਸੀ । ਬਾਕੀ ਜਿੰਨੇ ਦਿਨ ਮੈਨੂੰ ਬਖ਼ਾਰ ਰਿਹਾ, ਫੋਟੋ ਮੇਰੀ ਸੇਵਾ ਕਰਦਾ b, ਇਸ ਤਰਾਂ ਇਕ ਦੇਸੀ ਨੇ ਘਟ ਹੀ ਕਿਸੇ ਨਾਲ ਹਮਦਰਦੀ ਕੀਤੀ ਵੇਗੀ, ਮੈਨੂੰ ਫੋਟੋ ਦੇ ਪੋਟਿਆਂ ਵਿਚੋਂ ਮਾਂ ਵਰਗਾ ਪਿਆਰ ਮਿਲਦਾ ਬਾਪਦਾ ਸੀ ਤੇ ਸ਼ਾਇਦ ਇਸੇ ਲਈ ਮੈਂ ਜਲਦੀ ਰਾਜ਼ੀ ਹੋ ਗਿਆ। ਇਸ ਗਲ ਨੂੰ ਸਾਲ ਦੇ ਕਰੀਬ ਹੋ ਗਿਆ ਸੀ, ਫੋਟੋ ਹੁਣ ਮੇਰੇ ਕੋਲੋਂ ਉਰਦੂ ਪੜ੍ਹ ਰਿਹਾ ਸੀ, ਜਿਸ ਤਰ੍ਹਾਂ ਪੰਜਾਬੀ ਵਿਚ ਫੋਟੋ ਦਾ ਦਿਮਾਗ਼ ਕੰਮ ਕਰਦਾ ਸੀ, ਇਵੇਂ ਹੀ ਉਹ ਉਰਦੂ ਵਿਚ ਵੀ ਹੁਸ਼ਿਆਰ ਸੀ ! ਤੇ ਇਕ ਦਿਨ ਜਦੋਂ ਉਹ ਮੇਰੇ ਕੋਲੋਂ ਪੜਨ ਵਾਸਤੇ ਆਇਆ ਤਾਂ ਮੈਂ ਉਸ ਨਾਲ ਉਸ ਦੇ ਦੇਸ ਦੀਆਂ ਗਲਾਂ ਸ਼ੁਰੂ ਕਰ ਦਿਤੀਆਂ ਮੈਂ ਕਿਹਾ- ਫੋਟੋ ਜੀ, ਕੀ ਤੁਹਾਡਾ ਦਿਲ ਬ੍ਰਹਮਾ ਜਾਣ ਤੇ ਨਹੀਂ ਕਰਦਾ ??? “ਨਹੀਂ ਜਾਵਾਂਗਾ, ਜਿੰਨਾ ਚਿਰ ਜਾਪਾਨੀਆਂ ਦਾ ਰਾਜ ਹੈ, ਉਸ ਨੇ ਟਟੀ ਫੁਟੀ ਪੰਜਾਬੀ ਵਿਚ ਜਵਾਬ ਦਿਤਾ ਕੀ ਤੁਹਾਡਾ ਉਥੇ ਕੋਈ ਰਿਸ਼ਤੇਦਾਰ ਹੈ ? ਹਾਂ।” ਕੌਣ ਹੈ ?

੧੧੦

110