ਪੰਨਾ:ਅੱਜ ਦੀ ਕਹਾਣੀ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹਿਰ ਦੇ ਕੰਢੇ ਆਰਾਮ ਨਾਲ।

ਦਿਨ ਚੜ੍ਹਿਆ, ਉਹ ਦਿਨ ਜਿਸ ਦਿਨ ਤੋਂ ਮੈਂ ਥੋੜੀ ਬੜੀ ਅਫ਼ੀਮ ਕੱਠੀ ਕਰ ਕੇ ਇਹ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਪ੍ਰੋਗਰਾਮ ਸ਼ੁਰੂ ਕਰਨਾ ਸੀ, ਮੈਂ ਉਠਿਆ ਤੇ ਆਪਣੇ ਆਪ ਨੂੰ ਹੌਲਾ ਹੌਲਾ ਸਮਝਣ ਲਗਾ। ਕਿੰਨਾ ਸੁਖ ਸੀ ਅਫੀਮ ਦੇ ਨਾਂ ਵਿਚ।

ਮੈਂ ਅਜੇ ਨਹਾ ਕੇ ਵਿਹਲਾ ਹੋਇਆ ਹੀ ਸਾਂ ਕਿ ਉਹ ਆਇਆ, ਘਰਦਿਆਂ ਦਾ ਸੰਬੰਧੀ ਤੇ ਮੇਰਾ ਦੋਸਤ। ਉਹ ਬੈਠ ਗਿਆ ਤੇ ਗੱਲਾਂ ਸ਼ੁਰੂ ਕਰ ਦਿਤੀਆਂ, ਮੈਂ ਵੀ ਸ਼ਾਮਲ ਹੋ ਗਿਆ। ਅਜ ਉਹ ਮੈਨੂੰ ਬੜਾ ਪਿਆਰਾ ਲਗ ਰਿਹਾ ਸੀ, ਲਗਦਾ ਵੀ ਕਿਉਂ ਨਾ, ਆਪਣੇ ਖ਼ਿਆਲਾਂ ਦਾ ਆਦਮੀ ਹਰ ਇਕ ਨੂੰ ਚੰਗਾ ਹੀ ਲਗਦਾ ਹੈ, ਭਾਵੇਂ ਮੈਨੂੰ ਨਹੀਂ ਸੀ ਪਤਾ ਕਿ ਉਸ ਦਾ ਇਰਾਦਾ ਵੀ ਮੇਰੇ ਵਰਗਾ ਹੀ ਬਣ ਚੁਕਾ ਸੀ।

ਮੈਂ ਤੁਰ ਪਿਆ, ਉਹ ਵੀ ਮੇਰੇ ਨਾਲ ਸੀ, ਰਾਹ ਵਿਚ ਉਹ ਕਹਿਣ ਲਗਾ, "ਰਣਬੀਰ! ਮੈਂ ਇਸ ਦੁਨੀਆਂ ਵਿਚ ਬੜਾ ਦੁਖੀ ਹਾਂ, ਦਸ ਕੋਈ ਦਾਰੂ।" ਮੈਂ ਪੁਛਿਆ ਕੀ ਗਲ ਹੈ ਤੈਨੂੰ, ਉਹ ਫੁਟ ਫੁਟ ਕੇ ਰੋਇਆ ਤੇ ਆਪਣੇ ਜੀਵਨ ਦੀ ਗੁੰਝਲ ਉਸ ਨੇ ਮੇਰੇ ਅਗੇ ਖੋਹਲੀ। ਉਸ ਨੇ ਦਸਿਆ ਤੇ ਮੈਨੂੰ ਇਉਂ ਜਾਪਿਆ, ਜਿਕੁਣ ਉਹ ਮੇਰੀ ਜ਼ਿੰਦਗੀ ਦੇ ਸਾਰੇ ਹਾਲਾਤ ਦਸ ਰਿਹਾ ਹੈ, ਮੈਂ ਆਪਣੀ ਜ਼ਿੰਦਗੀ ਦਾ ਦੁਖ ਭਰਿਆ ਕਾਂਡ ਅਜ ਤਕ ਕਿਸੇ ਨੂੰ ਨਹੀਂ ਸੀ ਸੁਣਾਇਆ। ਉਹ ਵੀ

૧૧૫