ਆਪਣੀ ਜਵਾਨੀ ਦੀਆਂ ਗ਼ਲਤ ਕਾਰੀਆਂ ਕਰ ਕੇ, ਦੁਖੀ ਹੋਇਆ ਹੋਇਆ ਸੀ, ਉਹ ਵੀ ਮੇਰੇ ਵਾਂਗ ਇਕ ਬੀਮਾਰੀ ਦਾ ਸ਼ਿਕਾਰ ਹੋਇਆ ਹੋਇਆ ਸੀ, ਤੇ ਡਾਕਟਰਾਂ ਕੋਲੋਂ ਮਾਯੂਸ ਹੋ ਚੁਕਾ ਸੀ।
"ਰਣਬੀਰ! ਅਜ ਮੈਂ ਇਸ ਜੀਵਨ ਕਾਂਡ ਨੂੰ ਸਮਾਪਤ ਕਰ ਦੇਵਾਂਗਾ, ਕਾਹਨੂੰ ਐਵੇਂ ਪਿਆ ਦੁਖੀ ਹੋਵਾਂ, ਬੀਤੇ ਸਮੇਂ ਦਾ ਸੁਆਦ ਕਿਉਂ ਨਰਕ ਦੇ ਰੂਪ ਵਿਚ ਚਖਾਂ, ਉਸ ਨੇ ਬੜੀ ਖ਼ੁਸ਼ੀ ਨਾਲ ਇਹ ਗਲ ਆਖੀ, ਜਿਵੇਂ ਇਹ ਇਕ ਮਾਮੂਲੀ ਜਿਹੀ ਗੱਲ ਹੁੰਦੀ ਹੈ।
ਇਕ ਵਾਰੀ ਤਾਂ ਮੇਰਾ ਦਿਲ ਵੀ ਕੀਤਾ ਕਿ ਇਸ ਮਰ ਰਹੇ ਨੂੰ ਆਪਣੀ ਜੀਵਨ-ਕਹਾਣੀ ਸੁਣਾ ਦੇਵਾਂ, ਪਰ ਫੇਰ ਝਕ ਗਿਆ, ਪਤਾ ਨਹੀਂ ਕਿਉਂ, ਪਰ ਅਜ ਮੇਰਾ ਦਿਲ ਅਨੁਭਵ ਕਰ ਰਿਹਾ ਹੈ ਕਿ ਜੇ ਮੈਂ ਓਦੋਂ ਉਸ ਨੂੰ ਆਪਣੀ ਜੀਵਨ ਕਹਾਣੀ ਸੁਣਾ ਦੇਂਦਾ ਤਾਂ ਉਹ ਕਦੀ ਵੀ ਆਪਣੀ ਜਿੰਦ ਨਾ ਗਵਾਉਂਦਾ।
ਉਹ ਇਕ ਝਲੇ ਵਲਵਲੇ ਵਾਲਾ ਬੰਦਾ ਸੀ, ਖ਼ੂਨ, ਚੋਰੀ, ਧੋਖਾ, ਡਾਕਾ, ਉਹ ਸਭ ਵਲਵਲੇ ਦੇ ਜੋਸ਼ ਵਿਚ ਆ ਕੇ ਕਰਨ ਨੂੰ ਤਿਆਰ ਹੋ ਜਾਂਦਾ ਸੀ।
ਮੈਂ ਇਹ ਵੀ ਉਸ ਦਾ ਇਕ ਨਵਾਂ ਉਠਿਆ ਵਲਵਲਾ ਹੀ ਸਮਝਿਆ, ਪਰ ਜਦ ਉਸ ਨੇ ਇਹ ਕਿਹਾ - "ਅਜ ਮੈਂ ਪ੍ਰਮਾਤਮਾ ਕੋਲੋਂ ਆਪਣੀਆਂ ਸਭ ਭੁਲਾਂ ਬਖ਼ਸ਼ਵਾ ਕੇ ਇਸ ਦੁਨੀਆ ਨੂੰ ਛੱਡ ਜਾਵਾਂਗਾ" ਤਾਂ ਮੈਨੂੰ ਕੁਝ ਕੁਝ ਸਚਾਈ ਜਾਪਣ ਲਗ ਪਈ।
੧੧੬