ਭਾਵੇਂ ਮੈਂ ਕੁਝ ਦਿਨਾਂ ਨੂੰ ਆਪ ਵੀ ਓਹੋ ਕੁਝ ਕਰਨ ਨੂੰ ਤਿਆਰ ਸੀ, ਜੋ ਉਹ ਹੁਣ ਕਰਨ ਨੂੰ ਤਿਆਰ ਹੋਇਆ ਹੋਇਆ ਸੀ, ਪਰ ਫੇਰ ਵੀ ਮੈਂ ਉਸ ਨੂੰ ਇਸ ਕੰਮ ਤੋਂ ਹਟਾਉਣ ਲਈ ਬੜਾ ਜ਼ੋਰ ਲਾਇਆ, ਪਰ ਕੁਝ ਅਸਰ ਨਾ ਹੋਇਆ,ਕਿਸੇ ਦੀ ਆਖੀ ਗਲ ਦਾ ਤਾਂ ਹੀ ਅਸਰ ਹੁੰਦਾ ਹੈ ਜੇ ਕਹਿਣ ਵਾਲਾ ਸੱਚਾ ਹੋਵੇ।
ਵਿਛੜ ਗਏ, ਸ਼ਾਮ ਨੂੰ ਮਿਲਣ ਦਾ ਇਕਰਾਰ ਕਰ ਕੇ, ਪਰ ਉਹ ਸ਼ਾਮ ਨੂੰ ਮੈਨੂੰ ਕੋਈ ਨਾ ਮਿਲਿਆ।
ਦੂਸਰੇ ਦਿਨ ਮੈਂ ਕੰਮ ਕਰ ਰਿਹਾ ਸਾਂ ਕਿ ਸੁਨੇਹਾ ਆਇਆ ਕਿ ਉਹ ਮਰ ਗਿਆ ਹੈ, ਮੇਰੇ ਦਿਲ ਵਿਚ ਇਕ ਦਰਦ ਜਿਹਾ ਉਠਿਆ ਤੇ ਇਕ ਗੋਲਾ ਜਿਹਾ ਬਣ ਗਿਆ।
ਮੈਂ ਉਸੇ ਵੇਲੇ ਕੋਠੀ ਗਿਆ, ਪਰ ਜਾ ਕੇ ਪਤਾ ਲਗਾ ਕਿ ਲਾਸ਼ ਹਸਪਤਾਲ ਹੈ।
ਹਸਪਤਾਲ ਵਿਚ ਇਕ ਕਮਰੇ ਦੇ ਲਾਗੇ ਹੀ ਜ਼ਨਾਨੀਆਂ ਬੈਠੀਆਂ ਹੌਲੀ ਹੌਲੀ ਰੋ ਰਹੀਆਂ ਹਨ। ਮੈਂ ਉਸ ਕਮਰੇ ਦੇ ਲਾਗੇ ਗਿਆ, ਜਿਥੇ ਉਸ ਨੂੰ ਬਿਲਕੁਲ ਨੰਗਾ ਕਰ ਕੇ ਉਸਦਾ ਢਿੱਡ ਪਾੜਿਆ ਗਿਆ ਸੀ ਤੇ ਇਕ ਛੋਟੀ ਜਿਹੀ ਅਫੀਮ ਦੀ ਗੋਲੀ ਕਢੀ ਗਈ ਸੀ। ਇਹ ਵੇਖ ਮੇਰੇ ਦਿਲ ਨੂੰ ਬਹੁਤ ਤਕਲੀਫ਼ ਹੋਈ।
ਸ਼ਮਸ਼ਾਨ ਭੂਮੀ ਵਿਚ ਲਿਜਾਣ ਦੀ ਸੇਵਾ ਮੇਰੇ ਤੇ ਇਕ ਹੋਰ ਦੇ
੧੧੭