ਪੰਨਾ:ਅੱਜ ਦੀ ਕਹਾਣੀ.pdf/119

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਮੇ ਲਗੀ, ਇਹ ਸੇਵਾ ਮੈਂ ਚਾਹੁੰਦਾ ਵੀ ਸੀ।

ਡੇਢ ਮੀਲ ਦਾ ਪੈਂਡਾ, ਗਰਮੀਆਂ ਦੇ ਦਿਨ, ਹਸਪਤਾਲ ਦੀ ਗਡੀ ਤੇ ਪਾ ਕੇ ਮੈਂ ਉਸ ਨੂੰ ਲਿਜਾ ਰਿਹਾ ਸਾਂ, ਮਗਰ ਰੋਂਦੀਆਂ ਜ਼ਨਾਨੀਆਂ ਤੇ ਗਮ ਭਰੇ ਮੂੰਹਾਂ ਵਾਲੇ ਮਰਦ ਸਨ।

ਕਲ੍ਹ ਜੋ ਮੇਰੇ ਪਾਸ ਜੀਊਂਦਾ ਆਇਆ ਸੀ, ਅਜ ਮੁਰਦਾ ਬਣਿਆ ਮੈਂ ਰੇਹੜ ਕੇ ਲਿਜਾ ਰਿਹਾ ਸਾਂ।

ਅਗ ਲਗ ਗਈ, ਮੇਰੇ ਅਥਰੂ ਵੀ ਤੇਜ਼ ਹੋ ਗਏ, ਬਾਕੀ ਆਦਮੀ ਲਾਗੇ ਹੀ ਉਸਦੇ ਜੀਵਨ ਤੇ ਵਿਚਾਰ ਕਰ ਰਹੇ ਸਨ। ਇਕ ਬਜ਼ੁਰਗ ਜਿਹੜਾ ਹਮੇਸ਼ਾਂ ਸਾਡੀ ਬਰਾਦਰੀ ਵਿਚ ਨਿਡੱਰ ਹੋਕੇ ਗਲਾਂ ਕਰਦਾ ਹੁੰਦਾ ਸੀ, ਬੋਲਿਆ:-

"ਇਹ ਵੀ ਕੋਈ ਬਹਾਦਰੀ ਹੈ, ਇਹ ਤਾਂ ਜ਼ਿੰਦਗੀ ਵਿਚੋਂ ਇਕ ਫੇਹਲ ਹੋਇਆ ਹੋਇਆ ਆਦਮੀ ਸੀ, ਇਹੋ ਜਿਹੇ ਮਰਦਾਂ ਦੀ ਕਤਾਰ ਵਿਚ ਖੜੋਣ ਜੋਗੇ ਨਹੀਂ ਹੁੰਦੇ, ਅਨਜਾਣ ਛੋਕਰਾ ਘਬਰਾ ਗਿਆ, ਕਿਸੇ ਜ਼ਿੰਦਗੀ ਦੇ ਦੁਖ ਤੋਂ। ਮੈਂ ਤਾਂ ਇਹੋ ਜਿਹੇ ਬੰਦੇ ਨੂੰ ਲਾਹਨਤ ਕਹਿੰਦਾ ਹਾਂ, ਜਿਹੜਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਗੁਆਂਦਾ ਹੈ। ਮਰਦ ਬਣਦਾ, ਆਪਣੀ ਕੀਤੀ ਨੂੰ ਭੁਗਤਦਾ, ਜਿਸ ਤਰ੍ਹਾਂ ਕਿ ਕਿ ਮਰਦ ਦਾ ਕੰਮ ਹੈ।

ਮੈਂ ਇਹ ਸਭ ਕੁਝ ਸੁਣਿਆਂ, ਇਹ ਲਾਹਨਤ ਮੈਂ ਆਪਣੇ

੧੧੮