ਪੰਨਾ:ਅੱਜ ਦੀ ਕਹਾਣੀ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਰ ਗਿਣਤੀ ਦੇ ਸਨ, ਪਰ ਮੇਰੇ ਸਾਥੀਆਂ ਨੇ ਇਨ੍ਹਾਂ ਅੱਖਰਾਂ ਨੂੰ ਫੜ ਲਿਆ ਤੇ ਮੈਨੂੰ ਇਸ ਗਲ ਤੇ ਮਜਬੂਰ ਕਰ ਦਿੱਤਾ ਕਿ ਆ ਰਹੀ ਰੱਖੜੀ ਤੇ ਮੈਂ ਆਪਣੀ ਉਸ ਭੈਣ ਕੋਲੋਂ ਰੱਖੜੀ ਬੰਨ੍ਹਾਵਾਂ, ਜਿਸ ਨੇ ਮੇਰੇ ਉੱਤੇ ਪਾਣੀ ਡੋਹਲ ਕੇ ਵੀਰ ਬਣਾਇਆ ਸੀ।

ਬਲਬੀਰ ਬੜਾ ਸ਼ਰਾਰਤੀ ਸੀ, ਉਸ ਨੇ ਇਕ ਨਿੱਕੇ ਜਿਹੇ ਮੁੰਡੇ ਹੱਥ, ਇਕ ਰੁਕਾ ਉਸ ਬੈਠਕ ਤੇ ਘੱਲ ਦਿੱਤਾ, ਜਿਸ ਵਿਚ ਲਿਖ ਭੇਜਿਆ ਕਿ ਰੱਖੜੀ ਵਾਲੇ ਦਿਨ ਤੁਹਾਡੇ ਉਸ ਵੀਰ ਨੂੰ ਅਸੀਂ ਆਪਣੇ ਨਾਲ ਲੈ ਕੇ ਆਵਾਂਗੇ, ਜਿਸ ਤੇ ਤੁਸੀਂ ਪਾਣੀ ਡੋਹਲਿਆ ਸੀ। ਰੱਖੜੀ ਬੰਨ੍ਹਣ ਵਾਸਤੇ ਤਿਆਰ ਰਹਿਣਾ।

ਰੱਖੜੀ ਆਈ, ਉਹ ਰੱਖੜੀ ਜਿਸ ਦਿਨ ਭੈਣਾਂ ਆਪਣੇ ਚਿਰਾਂ ਦੇ ਬੋਕੇ ਹੋਏ ਪਿਆਰ ਨੂੰ ਰੱਖੜੀ ਦੀਆਂ ਤੰਦਾਂ ਵਿਚ ਮਿਲਾ, ਵੀਰ ਅੱਗੇ ਪੇਸ਼ ਕਰਦੀਆਂ ਹਨ।

ਰੱਖੜੀ ਵਾਲੇ ਦਿਨ ਮੇਰੇ ਸਾਥੀਆਂ ਨੇ ਮੈਨੂੰ ਬਹੁਤ ਜ਼ੋਰ ਦਿੱਤਾ ਕਿ ਮੈਂ ਜ਼ਰੂਰ ਬੈਠਕ ਤੇ ਚਲਾਂ ਤੇ ਵੇਖਾਂ ਕਿ ਕੀ ਮੌਜ ਬੱਝਦੀ ਹੈ, ਮੈਂ ਤਿਆਰ ਹੋ ਹੀ ਪਿਆ ਤੇ ਅਸੀਂ ਚਾਰ ਜਣੇ ਤੁਰ ਪਏ।

ਅਸੀ ਬੈਠਕ ਤੇ ਚੜ੍ਹ ਗਏ, ਬਲਬੀਰ ਸਭ ਤੋਂ ਅੱਗੇ ਸੀ, ਉਸ ਨੇ ਜਾਂਦਿਆਂ ਹੀ ਮੇਰੇ ਵਲ ਹੱਥ ਕਰ ਕੇ ਕਿਹਾ-"ਐ ਲਓ ਜੀ, ਤੁਹਾਡਾ ਵੀਰ ਰੱਖੜੀ ਬੰਨ੍ਹਾਉਣ ਵਾਸਤੇ ਆਇਆ ਜੇ।"

ਉਹ ਸਤਾਰ ਵਜਾ ਰਹੀ ਸੀ, ਜੋ ਉਸ ਨੇ ਬੰਦ ਕਰ ਦਿੱਤੀ। ਚਾਰ ਕੁਰਸੀਆਂ ਇਕ ਪਾਸੇ ਪਈਆਂ ਹੋਈਆਂ ਸਨ, ਉਸ ਨੇ ਸਾਨੂੰ ਬੈਠਣ

੧੧