ਪੰਨਾ:ਅੱਜ ਦੀ ਕਹਾਣੀ.pdf/123

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੀ ਲਾਲੀ ਇਕ ਦਮ ਮਿਲੱਤਣ ਵਿਚ ਬਦਲ ਗਈ। ਉਸ ਨੇ ਦੋਬਾਰਾ ਸੂਟਕੇਸ ਵੇਖਿਆ ਤੇ ਫੇਰ ਤੇਬਾਰਾ, ਪਰ ਚਿਠੀ ਨਾ ਮਿਲੀ, ਉਸਦੀ ਆਸ਼ਾ ਨਿਰਾਸ਼ਾ ਦਾ ਰੂਪ ਧਾਰ ਕੇ ਉਸ ਦੇ ਸਾਹਮਣੇ ਨੱਚਣ ਲਗੀ। ਉਹ ਮੱਥੇ ਤੇ ਹੱਥ ਧਰ ਕੇ ਸੋਚਣ ਲਗੀ, ਪਰ ਉਹਨੂੰ ਜਾਪਣ ਲਗਾ ਜੀਕੁਰ ਉਸਦੀ ਸੋਚ-ਸ਼ਕਤੀ ਖਤਮ ਹੋ ਚੁਕੀ ਹੁੰਦੀ ਹੈ। ਅਚਾਨਕ ਉਸ ਨੂੰ ਯਾਦ ਆਇਆ ਕਿ ਪਹਾੜ ਤੋਂ ਆਉਂਦੀ ਵਾਰੀ ਮੈਂ ਕਾਪੀ ਤਾਂ ਉਸ ਟਰੰਕ ਵਿਚ ਰਖੀ ਸੀ ਜਿਹੜਾ ਗੱਡੀ ਵਿਚ ਹੀ ਰਹਿ ਗਿਆ ਸੀ।

ਕੰਵਲ ਦੀ ਦੂਸਰੀ ਚਿੱਠੀ ਆਈ ਤੇ ਫੇਰ ਤੀਸਰੀ। ਇਸ ਦੇ ਪਿਛੋਂ ਕਈ ਹੋਰ ਚਿੱਠੀਆਂ ਆਈਆਂ, ਜਿਸ ਵਿਚ ਪਿਆਰ ਸਮੁੰਦਰ ਦੀਆਂ ਲਹਿਰਾਂ ਵਾਂਗ ਉਛਾਲੇ ਮਾਰਦਾ ਨਜ਼ਰ ਆਉਂਦਾ ਸੀ।

ਕੰਸੋ ਕੰਵਲ ਦੀਆਂ ਚਿੱਠੀਆਂ ਪੜ੍ਹਦੀ, ਪਰ ਉਹ ਬੇ-ਵੱਸ ਸੀ, ਕੀ ਕਰਦੀ। ਹਰ ਚਿੱਠੀ ਪੜ੍ਹਨ ਮਗਰੋਂ ਉਹ ਰੋਂਦੀ ਤੇ ਆਪਣੇ ਦਿਲ ਨੂੰ ਹਲਕਾ ਕਰਨ ਦੀ ਕੋਸ਼ਸ਼ ਕਰਦੀ, ਪਰ ਕੰਸੋ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਕਿ ਪਿਆਰ ਦੀ ਅਗਨੀ ਰੋਇਆਂ ਨਹੀਂ ਬੁਝਦੀ।

ਕੰਸੋ ਹਰ ਇਕ ਚਿੱਠੀ ਦਾ ਉੱਤਰ ਲਿਖਦੀ ਤੇ ਆਪੇ ਹੀ ਘੜੀ ਮੁੜੀ ਪੜ੍ਹ ਛਡਦੀ। ਕੰਵਲ ਦੀਆਂ ਆਈਆਂ ਚਿਠੀਆਂ ਨੂੰ ਰੋਜ਼ਾਨਾ ਪੜ੍ਹਨਾ ਉਸ ਨੇ ਆਪਣਾ ਨੇਮ ਬਣਾ ਲਿਆ ਸੀ, ਜਿਵੇਂ ਭਗਤ ਆਪਣੇ ਇਸ਼ਟ ਦੇਵ ਦਾ ਰੋਜ਼ਾਨਾ ਧਿਆਨ ਧਰਦਾ ਹੈ।

ਘੁਘ ਵਸਦਾ ਕਲਕੱਤਾ, ਉਸ ਵਿਚੋਂ ਇਕ ਆਦਮੀ ਨੂੰ ਲੱਭਣਾ

੧੨੨