ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਹਾਂ, ਤੈਨੂੰ ਕੀ, ਤੇਰੇ ਨਾਲੋਂ ਵਧੀਕ ਹੁਸਨ ਵਾਲੀ ਲਈ ਭੀ ਮੇਰੇ ਕੋਲ ਨਫ਼ਰਤ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ।"

ਕੰਵਲ ਨੂੰ ਹੁਣ ਓਨੇ ਗੁਲਾਬ ਦੇ ਫੁਲ ਨਹੀਂ ਸੀ ਦਿਸਦੇ, ਜਿੰਨੇ ਉਸ ਨਾਲ ਕੰਢੇ ਨਜ਼ਰ ਆਉਂਦੇ ਸਨ। ਉਸ ਦੇ ਦਿਲ ਵਿਚ ਇਸਤ੍ਰੀ ਲਈ ਘ੍ਰਿਣਾ ਭਰਿਆ ਆਹਲਣਾ ਬਣਦਾ ਜਾ ਰਿਹਾ ਸੀ। ਉਸ ਨੇ ਕੰਸੋ ਨੂੰ ਇਕ ਅਖੀਰਲੀ ਚਿੱਠੀ ਲਿਖੀ, ਜਿਸ ਵਿਚ ਲਿਖਿਆ:-

"ਪੱਥਰ ਚਿਤ ਕੰਸੋ।

ਤੇਰੀ ਝੂਠੀ ਪ੍ਰੀਤ ਨੇ ਹੀ ਮੈਨੂੰ ਇਸਤ੍ਰੀ ਜਾਤੀ ਨਾਲ ਹਮੇਸ਼ਾਂ ਵਾਸਤੇ ਨਫ਼ਰਤ ਕਰਨ ਲਈ ਪ੍ਰੇਰਿਆ ਹੈ। ਤੇਰੀਆਂ ਉਹ ਪਿਆਰ ਭਰੀਆਂ ਗੱਲਾਂ ਤੇ ਫੇਰ ਗੱਲਾਂ ਕਰਦਿਆਂ ਕਰਦਿਆਂ ਰੋ ਪੈਣਾ ਤੇ ਆਖਣਾ-"ਕੰਵਲ ਜੀ! ਤੁਹਾਡੇ ਬਿਨਾਂ ਮੈਂ ਕਿਵੇਂ ਰਹਿ ਸਕਾਂਗੀ" ਮੈਂ ਅੱਜ ਸਮਝਿਆ ਹਾਂ, ਉਹ ਸਭ ਫਰੇਬ ਸੀ, ਇਕ ਠੱਗੀ ਦਾ ਜਾਲ ਤੇ ਉਹ ਸਭ ਬਨਾਵਟੀ ਗੱਲਾਂ ਸਨ। ਮੈਨੂੰ ਅੱਜ ਸੋਝੀ ਆਈ ਹੈ ਕਿ ਇਸਤ੍ਰੀ ਕਿੰਨਾ ਮਾਇਆ ਜਾਲ ਰਚ ਸਕਦੀ ਹੈ।

ਇਕ ਮਹਾਂ ਪੁਰਸ਼ ਜੀ ਦਾ ਕਹਿਣਾ ਹੈ ਕਿ ਇਸਤ੍ਰੀ ਜਾਤੀ ਵਿਚ ਚਾਰ ਸੌ ਚਾਰ ਚਲਿੱਤ੍ਰ ਹਨ, ਪਰ ਮੇਰਾ ਖਿਆਲ ਹੈ ਕਿ ਸ਼ਾਇਦ ਇਸ ਨਾਲੋਂ ਦੂਣੇ ਹਨ। ਉਨ੍ਹਾਂ ਚਲਿੱਤ੍ਰਾਂ ਵਿਚੋਂ ਹੀ ਇਕ ਚਲਿੱਤ੍ਰ ਤੂੰ ਪਹਾੜ ਦੀ ਚੋਟੀ ਤੇ ਦਿਖਾ ਕੇ ਮੈਨੂੰ ਪਾਗਲ ਬਣਾ ਦਿੱਤਾ ਸੀ।

ਵੇਸਵਾਆਂ ਨੂੰ ਮਾੜਾ ਤੇ ਨਾਗਨਾਂ ਕਿਹਾ ਜਾਂਦਾ ਹੈ, ਪਰ ਮੇਰਾ

੧੨੫