ਪੰਨਾ:ਅੱਜ ਦੀ ਕਹਾਣੀ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਪਰ ਸੁਣਿਆ ਤਾਂ ਹੋਇਆ ਸੀ, ਮੈਂ ਜੇਬ ਵਿਚ ਹੱਥ ਮਾਰਿਆ, ਪੌਣੇ ਤਿੰਨ ਆਨੇ, ਨਿਕਲੇ। ਮੈਂ ਬਾਕੀ ਸਾਥੀਆਂ ਨੂੰ ਇਸ਼ਾਰੇ ਨਾਲ ਪੁਛਿਆ ਕਿ ਤੁਹਾਡੇ ਪਾਸ ਕੋਈ ਪੈਸਾ ਹੈ, ਪਰ ਉਹ ਤਾਂ ਮਖੌਲ ਕਰਨ ਦੇ ਖ਼ਿਆਲ ਨਾਲ ਆਏ ਸਨ, ਨਾ ਕਿ ਰੱਖੜੀ ਬੰਨ੍ਹਾਉਣ ਨੇ ਖ਼ਿਆਲ ਨਾਲ। ਸਭ ਨੇ ਹਥ ਦੇ ਇਸ਼ਾਰੇ ਨਾਲ ਨਾਂਹ ਹੀ ਕੀਤੀ। ਮੈਂ ਝਕਦਿਆਂ ਝਕਦਿਆਂ ਉਹ ਪੌਣੇ ਤਿੰਨ ਆਨੇ ਉਸ ਨੂੰ ਦੇਣ ਵਾਸਤੇ ਹਥ ਵਧਾਇਆ ਉਸ ਨੇ ਸਤਾਰ ਤੋਂ ਹਥ ਚੁਕ ਕੇ ਮੇਰੇ ਵਲ ਕੀਤਾ, ਮੈਂ ਪੌਣੇ ਤਿੰਨ ਆਨੇ ਉਸ ਦੇ ਹਬ ਤੇ ਰਖ ਦਿਤੇ, ਉਸ ਨੇ ਫੜ ਲਏ।

ਮੈਂ ਕਿਹਾ - "ਭੈਣ ਜੀ! ਇਸ ਵੇਲੇ ਮੇਰੇ ਪਾਸ ਇਹੋ ਕੁਝ ਹੈ, ਬਾਕੀ ਹੁਧਾਰ ਰਿਹਾ।"

ਉਸ ਨੇ ਕਿਹਾ - "ਕੋਈ ਗਲ ਨਹੀਂ ਵੀਰ ਜੀ! ਮੈਨੂੰ ਇਹ ਵੀ ਤਿੰਨ ਸੌ ਰੁਪਏ ਵਰਗੇ ਨੇ।"

ਅਸੀ ਕੁਝ ਚਿਰ ਹੋਰ ਓਥੇ ਬੈਠੇ ਤੇ ਫੇਰ ਥਲੇ ਉਤਰ ਆਏ। ਸ਼ਰਾਰਤੀ ਬਲਬੀਰ ਕਹਿਣ ਲਗਾ, "ਦੇਖਿਆ ਈ ਮੇਰੀ ਚਲਾਕੀ, ਪੌਣੇ ਤਿੰਨਾਂ ਆਨਿਆਂ ਵਿਚ ਮਠਿਆਈ ਦਾ ਥਾਲ ਭਰ ਕੇ ਖਾ ਆਏ ਹਾਂ ਤੇ ਗਾਣਾ, ਰੱਖੜੀ ਝੁੱਗੇ ਦੀ।

ਮੈਂ ਸੋਚ ਰਿਹਾ ਸੀ ਕਿ ਇਹ ਵੇਸਵਾ ਹੈ ਜਾਂ ਪਿਆਰ ਭੁਖੀ ਆਤਮਾ, ਵੀਰ-ਪਿਆਰ ਦਾ ਸੁਆਦ ਲੈਣ ਲਈ ਹੀ ਉਸ ਨੇ ਰੱਖੜੀ ਦੀਆਂ ਤੰਦਾਂ ਮੇਰੀ ਬਾਂਹ ਤੇ ਬੰਨ੍ਹੀਆਂ ਸਨ, ਮੇਰੀ ਵੀ ਭੈਣ ਕੋਈ ਨਹੀਂ, ਸ਼ਾਇਦ ਉਸਦਾ ਵੀ ਕੋਈ ਵੀ ਨਾ ਹੋਵੇ, ਕਿਉਂ ਨਾ ਦੋਵੇਂ ਹੀ ਆਪਣੀਆਂ

੧੩