ਪੰਨਾ:ਅੱਜ ਦੀ ਕਹਾਣੀ.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਲੋੜਾਂ ਪੂਰੀਆਂ ਕਰ ਲਈਏ।" ਬਲਬੀਰ ਨੇ ਮੈਨੂੰ ਸੋਚਦਿਆਂ ਵੇਖ ਕੇ ਕਿਹਾ - "ਕੀ ਹੋਇਐ ਤੈਨੂੰ, ਤੂੰ ਉਸ ਦੀ ਸਤਾਰ ਤੇ ਹੀ ਮਸਤ ਹੋ ਗਿਆ ਹੈਂ!"
ਘਰ ਪਹੁੰਚੇ, ਦੂਸਰੇ ਦਿਨ ਮੈਂ ਕੁਝ ਰੁਪਏ ਲੈਕੇ ਉਸ ਬੈਠਕ ਤੇ ਗਿਆ ਕਿ ਆਪਣੀ ਉਸ ਭੈਣ ਦਾ ਹੁਧਾਰ ਦੇ ਆਵਾਂ, ਜਿਹੜਾ ਕਿ ਕਲ੍ਹ ਉਸ ਨਾਲ ਕਰ ਆਇਆ ਸਾਂ, ਪਰ ਕੋਠੇ ਤੇ ਜਾ ਕੇ ਵੇਖਿਆ ਕਿ ਬੂਹਾ ਖੁਲ੍ਹਾ ਸੀ ਤੇ ਖਾਲੀ ਪਈ ਜਗ੍ਹਾ ਭਾਂ ਭਾ ਕਰ ਰਹੀ ਸੀ, ਮੇਰੇ ਦਿਲ ਵਿਚ ਇਕ ਘਬਰਾਹਟ ਜਿਹੀ ਉਠੀ, ਤੇ ਮੈਂ ਕਲ੍ਹ ਵਾਲੀ ਥਾਂ ਤੇ ਹੀ ਖੜੋ ਕੇ ਰੁਮਾਲ ਨਾਲ ਅੱਖਾਂ ਪੂੰਝੀਆਂ ਤੇ ਥੱਲੇ ਉਤਰ ਆਇਆ।
ਬੈਠਕ ਦੇ ਥਲੇ ਸੋਡੇ ਵਾਟਰ ਦੀ ਦੁਕਾਨ ਸੀ, ਮੈਂ ਵੇਖਿਆ ਇਕ ਪਹਾੜੀਆ ਮੁੰਡਾ ਮੇਰੇ ਵਲ ਤਕ ਰਿਹਾ ਸੀ ਤੇ ਫਿਰ ਆਪਣੇ ਆਪ ਹੀ ਕਹਿਣ ਲਗਾ - "ਬਾਈ ਜੀ! ਚਲੇ ਗਏ ਹਨ।"
ਮੈਂ ਕਿਹਾ - "ਕਦੋਂ?"
ਕਲ੍ਹ ਰਾਤੀਂ।"
"ਕਿਥੇ ਗਏ ਹਨ?" ਮੈਂ ਕਾਹਲੀ ਨਾਲ ਆਖਿਆ।
"ਮੈਨੂੰ ਨਹੀਂ ਪਤਾ" ਉਸਨੇ ਨਿਰਾਸ਼ਾ ਭਰੀਆਂ ਅੱਖਾਂ ਨਾਲ ਕਿਹਾ।
ਉਸਦੀਆਂ ਅੱਖਾਂ ਤੋਂ ਮੈਨੂੰ ਜਾਪ ਰਿਹਾ ਸੀ, ਜਿਕਰ ਬਾਈ ਜੀ ਦੇ ਹੁੰਦਿਆਂ ਉਸ ਨੂੰ ਕੁਝ ਸਹਾਇਤਾ ਮਿਲਦੀ ਰਹੀ ਸੀ।
ਮੇਰੇ ਦਿਮਾਗ ਨੇ ਝਟ ਉਸ ਦੇ ਇਥੋਂ ਚਲੇ ਜਾਣ ਦਾ ਕਾਰਨ ਲੱਭ ਲਿਆ, ਉਹ ਇਹ ਕਿ ਉਸ ਨੂੰ ਪਤਾ ਸੀ ਕਿ ਮੈਂ ਫੇਰ ਆਵਾਂਗਾ

੧੪