ਪੰਨਾ:ਅੱਜ ਦੀ ਕਹਾਣੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਇਕ ਮਿੰਟ ਭੀ ਬਸ਼ੀਰੇ ਦਾ ਵਸਾਹ ਨਹੀਂ ਸੀ ਕਰਦੀ, ਉਸ ਦੀ ਛਾਤੀ ਵਿਚ ਦੁਧ ਨਹੀਂ ਸੀ, ਪਰ ਫੇਰ ਭੀ ਉਹ ਹਰ ਵੇਲੇ ਬਸ਼ੀਰ ਨੂੰ ਆਪਣੀ ਹਿਕ ਦੀ ਪਿਆਰ ਭਰੀ ਨਿਘ ਦੇ ਕੇ ਉਸ ਦੇ ਦੁਧ ਦੀ ਥਾਂ ਪੂਰੀ ਕਰਦੀ ਰਹਿੰਦੀ ਸੀ।

ਜਦੋਂ ਬਸ਼ੀਰ ਛੇ ਸਾਲਾਂ ਦਾ ਹੋਇਆ ਤਾਂ ਉਸ ਨੇ ਬਸ਼ੀਰੇ ਨੂੰ ਪੜ੍ਹਨ ਪਾਉਣ ਵੇਲੇ ਬੜੀ ਖ਼ੁਸ਼ੀ ਮਨਾਈ ਇਉਂ ਜਾਪਦਾ ਸੀ ਕਿ ਜਿਕੁਰ ਉਨ੍ਹਾਂ ਦੇ ਘਰ ਕੋਈ ਵਿਆਹ ਹੈ। ਇਸ ਨਾਲੋਂ ਦੂਣੀ ਰੌਣਕ ਉਸ ਓਦੋਂ ਕੀਤੀ ਜਦੋਂ ਬਸ਼ੀਰੇ ਦੀਆਂ ਸੁੰਨਤਾਂ ਕੀਤੀਆਂ। ਇਸ ਸਾਰੀ ਖੁਸ਼ੀ ਵਿਚੋਂ ਬਹੁਤੀ ਖੁਸ਼ੀ ਜ਼ੋਨਮ ਨੂੰ ਹੀ ਮਿਲੀ । ਕਈ ਜ਼ੈਨਮ ਦੀ ਆਪਣੀ ਔਲਾਦ ਕੋਈ ਨਹੀਂ ਸੀ, ਉਸ ਨੇ ਕਦੀ ਵੀ ਕਿਸੇ ਅਗੇ ਆਪਣੀ ਔਲਾਦ ਦੀ ਖਾਹਸ਼ ਪ੍ਰਗਟ ਨਹੀਂ ਸੀ ਕੀਤੀ, ਮਲੰਮ ਹੁੰਦਾ ਸੀ ਬਸ਼ੀਰੇ ਦਾ ਪਿਆਰ ਉਸਦੀ ਰਗ ਰਗ ਵਿਚ ਰਚ ਗਿਆ ਸੀ।

ਉਸ ਨੇ ਬਸ਼ੀਰੇ ਦਾ ਵਿਆਹ ਕੀਤਾ, ਉਸਨੇ ਢੋਲਕੀ ਦੀ ਮਿੱਠੀ ਅਵਾਜ਼ ਵਿਚ ਬਸ਼ੀਰੇ ਦੇ ਗੀਤ ਗਾਏ। ਉਸਦੀਆਂ ਗੁਆਂਢਣਾਂ ਹੈਰਾਨ ਸਨ, ਕਿ ਇਹ ਜ਼ਨਾਣੀ ਕਿੰਨੀ ਵਡੇ ਦਿਲ ਦੀ ਮਾਲਕ ਹੈ।

ਵਿਆਹ ਦੇ ਦਿਨਾਂ ਵਿਚ ਕਿਸੇ ਇਸਤ੍ਰੀ ਨੇ ਗਲਾਂ ਗਲਾਂ ਵਿਚ ਜ਼ੈਨਮ ਨੂੰ ਆਖ ਦਿੱਤਾ - "ਜ਼ੈਨਾ, ਅਜ ਤੇਰੇ ਦਿਲ ਨੂੰ ਸੱਚੀ ਖ਼ੁਸ਼ੀ ਤਦ ਹੁੰਦੀ ਜੇ ਬਸ਼ੀਰਾ ਤੇਰਾ ਆਪਣਾ ਖੂਨ ਹੁੰਦਾ, ਕਾਸ਼! ਅੱਲਾ ਤੇਰੀ ਆਪਣੀ ਝੋਲੀ ਭਰਦਾ।"

ਜ਼ੈਨਮ ਨੂੰ ਅਗ ਲਗ ਗਈ, ਉਹ ਉਸ ਦੇ ਗਲ ਪੈ ਗਈ, ਉਸ

੧੮