ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਥਰੂ ਉਸ ਦੀਆਂ ਪੀਲੀਆਂ ਗਲਾਂ ਤੇ ਡਿਗਿਆ। ਇਕ ਦੁਰੇਡਿਓਂ ਆਈ ਇਸਤ੍ਰੀ ਨੇ ਇਸ ਦਾ ਇਹ ਮਤਲਬ ਕਢਿਆ, ਕਿ ਇਸ ਨੂੰ ਬਸ਼ੀਰੇ ਦੀ ਕੋਈ ਪ੍ਰਵਾਹ ਨਹੀਂ ਤੇ ਉਸ ਨੇ ਤਰੀਕੇ ਨਾਲ ਕਿਸੇ ਹੋਰ ਨਾਲ ਗਲ ਕਰਦਿਆਂ ਜ਼ੈਨਮ ਦੀ ਕੇਨੀਂ ਇਹ ਅੱਖਰ ਪਾ ਵੀ ਦਿਤੇ - "ਆਪਣਾ ਪੁਤਰ ਹੁੰਦਾ ਤਾਂ ਕਦੀ ਵੀ ਇਸ ਤਰਾਂ ਚੁੱਪ ਕੀਤੀ ਬੈਠੀ ਨਾ ਰਹਿੰਦੀ।"

ਇਹ ਤਾਹਨਾ ਜ਼ੈਨਮ ਦੇ ਸੀਨੇ ਵਿਚ ਤੀਰ ਵਾਂਗ ਲਗਾ, ਉਸ ਦੇ ਰੁਕੇ ਅੱਥਰੂ ਵਹਿ ਪਏ, ਤੇ ਰੋਕੀ, ਹੋਈ ਆਹ ਚੀਕਾਂ ਬਣ ਕੇ ਨਿਕਲ ਗਈ। ਉਸ ਨੇ ਆਪਣੇ ਢਿਡ ਵਿਚ ਮੁਕੀਆਂ ਮਾਰੀਆਂ ਤੇ ਆਪਣੇ ਵਾਲ ਖੋਹ ਦਿਤੇ। ਜਾਪਦਾ ਸੀ, ਜਿਕੁਰ ਰੁਕਿਆ ਹੋਇਆ ਤੂਫਾਨ ਉਛਲ ਪਿਆ ਹੈ।

ਮੈਂ ਤਿੰਨ ਮਹੀਨਿਆਂ ਮਗਰੋਂ ਜਦ ਛੁਟੀ ਮਿਲਣ ਤੇ ਬਸ਼ੀਰੇ ਦੇ ਘਰ ਗਿਆ ਤਾਂ ਬਸ਼ੀਰੇ ਦੇ ਅੱਬਾ ਦੀਆਂ ਅੱਖਾਂ ਭਰ ਆਈਆਂ। ਅਸੀ ਬੈਠਕ ਵਿਚ ਬੈਠੇ ਸਾਂ ਕਿ ਜ਼ੈਨਮ ਆ ਗਈ, ਮੈਨੂੰ ਵੇਖ ਕੇ ਉਸ ਦੀਆਂ ਡਾਡਾਂ ਨਿਕਲ ਗਈਆਂ ਤੇ ਆਖਣ ਲਗੀ, "ਇਕਬਾਲ! ਤੇਰਾ ਦੋਸਤ ਟੁਰ ਗਿਆ ਹੈ, ਮੈਨੂੰ ਇਕੱਲੀ ਛਡ ਕੇ ਚਲਾ ਗਿਆ ਹੈ। ਇਕਬਾਲ ਲੋਕੀ ਆਖਦੇ ਨੇ, ਬੜਾ ਚੰਗਾ ਸੀ, ਤੇ ਹੈ ਵੀ ਚੰਗਾ ਸੀ, ਲੋਕੀ ਤਾਹੀਓਂ ਉਸ ਨੂੰ ਚੰਗਾ ਆਖਦੇ ਨੇ, ਪਰ ਮੈਨੂੰ ਕਿਉਂ ਨਹੀਂ ਨਾਲ ਲੈ ਗਿਆ।"

੨੨