ਪੰਨਾ:ਅੱਜ ਦੀ ਕਹਾਣੀ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜ਼ੈਨਮ ਵਲ ਵੇਖਿਆ, ਉਸਦੇ ਕੇਸ ਜਿਹੜੇ ਅਜ ਤੋਂ ਚਾਰ ਮਹੀਨੇ ਪਹਿਲਾਂ ਕਾਲੇ ਸਿਆਹ ਸਨ, ਹੁਣ ਬਿਲਕੁਲ ਚਿਟੇ ਸਨ।
ਬੈਠਕ ਵਿਚ ਇਕ ਪਾਸੇ ਇਕ ਮੰਜਾ ਡੱਠਾ ਸੀ, ਜਿਸ ਉਤੇ ਇਕ ਕੱਢੀ ਹੋਈ ਚਾਦਰ ਵਿਛੀ ਸੀ, ਉਸ ਵਲ ਹਥ ਕਰ ਕੇ ਜ਼ੈਨਮ ਕਹਿਣ ਲਗੀ - "ਇਹ ਮੇਰੇ ਬਸ਼ੀਰ ਦਾ ਮੰਜਾ ਹੈ, ਮੈਂ ਨਹੀਂ ਚਾਹੁੰਦੀ ਕਿ ਇਸ ਉਤੇ ਕੋਈ ਸੌਵੇਂ, ਇਕਬਾਲ, ਇਸ ਤੇ ਮੈਂ ਕਿਉਂ ਕਿਸੇ ਨੂੰ ਸੌਣ ਦੇਵਾਂ, ਇਹ ਮੇਰੇ ਬਸ਼ੀਰ ਦਾ ਮੰਜਾ ਹੈ", ਇਹ ਕਹਿੰਦਿਆਂ ਉਸ ਦੀ ਆਵਾਜ਼ ਗਚ ਨਾਲ ਭਰ ਗਈ।
ਚੌਧਰੀ ਸਾਹਿਬ ਨੇ ਕਿਸੇ ਥਾਂ ਕੰਮ ਜਾਣਾ ਸੀ, ਉਹ ਚਲੇ ਗਏ ਤੇ ਜ਼ੈਨਮ ਨੇ ਮੇਰੇ ਨਾਲ ਬਸ਼ੀਰ ਦੀਆਂ ਗਲਾਂ ਸ਼ੁਰੂ ਕਰ ਦਿਤੀਆਂ। ਜ਼ੈਨਮ ਵੀ ਰੋ ਰਹੀ ਸੀ, ਮੈਂ ਵੀ ਰੋ ਰਿਹਾ ਸਾਂ।
ਮੈਂ ਬੜੀ ਮੁਸ਼ਕਲ ਨਾਲ ਜ਼ੈਨਮ ਨੂੰ ਇਹ ਅੱਖਰ ਕਹੇ - "ਚਾਚੀ ਜਾਣ ਦੇ ਜੋ ਕੁਝ ਹੋ ਗਿਆ, ਭੁਲ ਜਾਓ ਇਸ ਸਾਰੇ ਕੁਝ ਨੂੰ।"
ਜ਼ੈਨਮ ਨੇ ਕਾਹਲੀ ਨਾਲ ਆਖਿਆ - "ਕੀ ਆਖਿਆ ਈ ਇਕਬਾਲ ਭੁਲ ਜਾਵਾਂ, ਬਸ਼ੀਰ ਨੂੰ ਭੁਲ ਜਾਵਾਂ, ਉਸ ਦੀ ਯਾਦ ਨੂੰ ਭੁਲ ਜਾਵਾਂ, ਉਸ ਦੇ ਪਿਆਰ ਨੂੰ ਭੁਲ ਜਾਵਾਂ, ਇਕਬਾਲ! ਇਹ ਮੈਥੋਂ ਨਹੀਂ ਹੋ ਸਕਦਾ ਤੂੰ ਹੀ ਦਸ ਖਾਂ ਇਕਬਾਲ, ਉਸ ਨੂੰ ਭੁਲ ਸਕਦਾ ਹੈਂ, ਮੇਰੇ ਬਸ਼ੀਰੇ ਨੂੰ ਤੂੰ ਭੁਲ ਸਕਦਾ ਏਂ?"
ਜ਼ੈਨਮ ਦੇ ਇਹ ਸੁਆਲ ਮੇਰੇ ਸੀਨੇ ਦੇ ਜ਼ਖ਼ਮਾਂ ਨੂੰ ਛਿਲ ਰਹੇ

੨੩