ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ, ਮੇਰਾ ਮਨ ਕਹਿ ਰਿਹਾ ਸੀ ਕਿ ਮੈਂ ਬਸ਼ੀਰ ਨੂੰ ਨਹੀਂ ਭੁਲ ਸਕਦਾ।

ਅਚਾਨਕ ਜ਼ੈਨਮ ਕਹਿਣ ਲਗੀ - "ਇਕਬਾਲ ਲਸੀ ਪੀਵੇਂਗਾ, ਮੇਰਾ ਬਸ਼ੀਰ ਬੜਾ ਖੁਸ਼ ਹੋ ਕੇ ਮੇਰੇ ਕੋਲੋਂ ਲੱਸੀ ਪੀਂਦਾ ਸੀ", ਮੈਂ ਨਾਂਹ ਨਾ ਕਰ ਸਕਿਆ, ਉਹ ਅੰਦਰ ਜਾ ਕੇ ਚਾਟੀ ਵਿਚੋਂ ਲੱਸੀ ਲੈ ਆਈ ਤੇ ਕਹਿਣ ਲਗੀ, 'ਮਿਠਾ ਪਾ ਦੇਵਾਂ, ਮੈਂ ਨਾਂਹ ਕਰਨ ਹੀ ਲਗਾ ਸਾਂ ਕਿ ਉਹ ਕਾਹਲੀ ਨਾਲ ਬੋਲੀ - "ਮੇਰਾ ਬਸ਼ੀਰ ਕਹਿੰਦਾ ਸੀ, ਅੰਮਾਂ ਮੈਨੂੰ ਨਹੀਂ ਮਿਠੇ ਤੋਂ ਬਿਨਾਂ ਲੱਸੀ ਚੰਗੀ ਲਗਦੀ। ਤੇ ਉਹ ਝਟ ਪਟ ਮਿੱਠਾ ਪਾ ਕੇ ਚਿਮਚੇ ਨਾਲ ਹਿਲਾਣ ਲਗ ਪਈ।

ਮੈਂ ਵੇਖਿਆ ਮਿਠਾ ਖੋਰਦਿਆਂ ਖੋਰਦਿਆਂ ਉਸ ਦੇ ਅਥਰੂਆਂ ਦੇ ਕਤਰੇ ਲੱਸੀ ਵਿਚ ਡਿਗ ਰਹੇ ਸਨ, ਜਾਪਦਾ ਸੀ ਲਸੀ ਤੇ ਮਿਠੇ ਨਾਲ ਜ਼ੈਨਮ ਦੇ ਦਿਲ ਵਿਚ ਬਸ਼ੀਰੇ ਦੀ ਯਾਦ ਫਿਰ ਤਾਜ਼ਾ ਹੋ ਗਈ ਹੈ।

ਉਸ ਨੇ ਮਿੱਠਾ ਰਲਾ ਕੇ ਛੰਨਾ ਮੈਨੂੰ ਫੜਾਇਆ, ਮੈਂ ਅੱਥਰੂਆਂ ਭਰਿਆ ਛੰਨਾ ਫੜਿਆ ਤੇ ਬਿਨਾਂ ਸੋਚਿਆਂ ਪੀ ਗਿਆ।

ਫੇਰ ਉਹ ਕੰਧ ਨਾਲ ਲਗੀ ਇਕ ਤਸਵੀਰ ਲਾਹ ਲਿਆਈ, ਜਿਸ ਵਿਚ ਮੇਰੀ ਵੀ ਫੋਟੋ ਸੀ। ਵਿਚਕਾਰਲੇ ਚਿਹਰੇ ਤੇ ਉਂਗਲ ਰਖ ਕੇ ਕਹਿਣ ਲਗੀ - ਇਹ ਮੇਰਾ ਬਸ਼ੀਰਾ ਈ। ਦੇਖਿਆ ਈ ਕਿਵੇਂ ਹਸ ਰਿਹਾ ਹੈ, ਇਕਬਾਲ ਉਹ ਮਰਨ ਤੋਂ ਕੁਝ ਚਿਰ ਪਹਿਲਾਂ ਵੀ

੨੪