ਮੈਂ ਜੀਤੋ ਦੇ ਕੁਛੜ ਇਕ ਬੱਚਾ ਵੇਖਿਆ, ਉਸ ਦੀਆਂ ਸੁਰਖ ਗੱਲ੍ਹਾਂ ਪ੍ਰਾਪੜੀਆਂ ਬਣੀਆਂ ਹੋਈਆਂ ਸਨ, ਨਾ ਹੀ ਉਸ ਨੇ ਮੇਰੇ ਤੇ ਕੋਈ ਸਵਾਲ ਕੀਤਾ ਤੇ ਨਾ ਹੀ ਮੈਂ, ਪਰ ਮੈਨੂੰ ਜਾਪਿਆ, ਜਿਕੁਰ ਉਸ ਦੀਆਂ ਅੱਖਾਂ ਕਹਿ ਰਹੀਆਂ ਸਨ, "ਜੀਜਾ" ਜੇ ਤੂੰ ਜਾਣ ਲਈ ਕਾਹਲਾ ਨਾ ਪੈਂਦਾ ਤੇ ਇਹ ਕੁਝ ਤੇ ਨਹੀਂ ਸੀ ਨਾ ਹੋਣਾ।
ਇਸ ਸਵਾਲ ਦੇ ਜਵਾਬ ਵਿਚ , ਮੇਰੀਆਂ ਅੱਖਾਂ ਸਾਹਮਣੇ ਸਾਲ ਪਿਛੇ ਬੀਤੀ ਘਟਨਾ ਤਾਜ਼ੀ ਹੋ ਗਈ:-
ਡੇਢ ਸਾਲ ਦਾ ਲੰਮਾ ਅਰਸਾ, ਮੈਂ ਆਪਣੇ ਸਹੁਰੇ ਨਹੀਂ ਸੀ ਜਾ ਸਕਿਆ। ਮੇਰੀ ਪਤਨੀ ਮੇਰੇ ਨਾਲ ਕਈ ਵਾਰੀ ਗੁਸੇ ਹੋ ਜਾਂਦੀ ਸੀ, ਉਹ ਗੁਸੇ ਵਿਚ ਕਹਿੰਦੀ "ਜੇ ਤੁਸੀ ਮੇਰੀ ਥਾਂ ਤੇ ਹੋਵੇ ਤਾਂ ਤੁਹਾਨੂੰ ਪਤਾ ਲਗੇ ਕਿ ਮਾਪਿਆਂ ਦੀ ਜੁਦਾਈ ਕਿਸ ਤਰ੍ਹਾਂ ਦਿਲ ਨੂੰ ਦਿੰਦੀ ਹੈ ਤੇ ਮੈਂ ਬੜਾ ਗੰਭੀਰ ਜਿਹਾ ਮੁੰਹ ਬਣਾ ਕੇ ਕਹਿੰਦਾ, "ਐਤਕੀ ਗਰਮੀਆਂ ਦੀਆਂ ਛੁੱਟੀਆਂ ਵਿਚ ਦੋ ਮਹੀਨੇ ਉਥੇ ਹੀ ਰਹਾਂਗੇ।"
"ਗਰਮੀਆਂ ਦੀਆਂ ਛੂਟੀਆਂ, ਉਹ ਤਾਂ ਅਜੇ ਪੰਜਾਂ ਮਹੀਨਿਆਂ ਨੂੰ ਹਨ।"
"ਜਿਥੇ ਡੇਢ ਸਾਲ ਗੁਜ਼ਾਰਿਆ ਜੇ, ਉਥੇ ਪੰਜ ਮਹੀਨੇ ਭੀ ਮੇਰੇ ਵਾਸਤੇ ਔਖੇ ਸੌਖੇ ਕਟ ਲਓ" ਮੈਂ ਉਸਦੇ ਦਿਲ ਨੂੰ ਢਾਰਸ ਦੇਂਦਿਆਂ ਹੋਇਆਂ ਕਹਿੰਦਾ।
੨੭