ਪੰਨਾ:ਅੱਜ ਦੀ ਕਹਾਣੀ.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਿਓ ਵਾਂਗ ਲਾਲ ਚਿਹਰਾ ਕਾਲੀ ਚੁੰਨੀ ਨਾਲ ਨਿਰਾਲੀ ਸ਼ਾਨ ਦਿਖਾ ਰਿਹਾ ਸੀ।

ਮੈਨੂੰ ਇਹ ਪੇਂਡੂ ਕੁੜੀ ਡਰਾਮੇ ਵਿਚ ਦੇਖੀ ਹੀਰ ਨਾਲੋਂ ਜ਼ਿਆਦਾ ਸੁਹੱਪਣ ਵਾਲੀ ਜਾਪ ਰਹੀ ਸੀ।

ਉਹ ਮੇਰੇ ਵਲ ਵੇਖ ਕੇ ਥੋੜ੍ਹੀ ਜਿਹੀ ਮੁਸਕ੍ਰਾਰੀ ਤੇ ਜਲਦੀ ਨਾਲ ਇਕ ਮੰਜਾ ਜਿਸ ਉਤੇ ਕੱਢੀ ਹੋਈ ਚਾਦਰ ਵਿਛੀ ਸੀ, ਵਲ ਇਸ਼ਾਰਾ ਕਰ ਕੇ ਕਹਿਣ ਲਗੀ, "ਬੈਠ ਜੀਜਾ", ਤੇ ਆਪ ਉਹ ਇਕ ਪਾਸੇ ਖੜੋ ਗਈ।

ਮੈਂ ਮੰਜੇ ਤੇ ਬੈਠ ਗਿਆ ਤੇ ਬੈਠਦਿਆਂ ਹੀ ਡਿਗ ਪਿਆ। ਸਾਰੀਆਂ ਕੁੜੀਆਂ ਨੇ ਤੌੜੀ ਮਾਰ ਦਿੱਤੀ, ਮੇਰਾ ਚਿਹਰਾ ਗੁਸੇ ਨਾਲ ਲਾਲ ਹੋ ਗਿਆ, ਮੈਂ ਬੜੀ ਮੁਸ਼ਕਲ ਨਾਲ ਟੁਟੇ ਮੰਜੇ ਵਿਚੋਂ ਨਿਕਲਿਆ। ਮੈਂ ਆਪਣੀ ਪਤਨੀ ਵਲ ਵੇਖਿਆ, ਉਹ ਬੜੀ ਸ਼ਰਮਸਾਰ ਹੋ ਰਹੀ ਸੀ, ਮੈਨੂੰ ਉਸ ਦੀਆਂ ਅੱਖਾਂ ਤੋਂ ਜਾਪਿਆ, ਜਿਕੁਰ ਉਹ ਕਹਿ ਰਹੀਆਂ ਹਨ, "ਮੇਰਾ ਇਸ ਵਿਚ ਕੀ ਕਸੂਰ ਹੈ, ਇਹ ਤੁਹਾਡੀ ਹੀ ਸਾਲੀ ਹੈ" ਤੇ ਮੈਂ ਵੀ ਉਸਨੂੰ ਅੱਖਾਂ ਰਾਹੀਂ ਹੀ ਦਸਿਆ ਕਿ ਚੰਗਾ, "ਮੈਂ ਵੀ ਉਹਦਾ ਜੀਜਾ ਹੀ ਬਣ ਕੇ ਦਿਖਾਵਾਂਗਾ।"

ਮੇਰੀ ਸੱਸ ਨੇ ਮੂੰਹ ਪਰਲੇ ਪਾਸੇ ਕਰ ਲਿਆ, ਜਿਸ ਤਰ੍ਹਾਂ ਉਸ ਨੇ ਕੁਝ ਦੇਖਿਆ ਹੀ ਨਹੀਂ ਹੁੰਦਾ।

ਮੈਂ ਸੋਚਿਆ - "ਜੀਤੋ ਹੁਣ ਬੜੀ ਚਾਲਾਕ ਹੋ ਗਈ ਹੈ, ਉਸ ਨੂੰ ਪਤਾ ਸੀ ਕਿ ਅਸੀਂ ਆਉਣਾ ਹੈ, ਇਸ ਲਈ ਉਸ ਨੇ ਮੰਜੇ

੨੯