ਵਾਲੀ ਸ਼ਰਾਰਤ ਪਹਿਲਾਂ ਹੀ ਤਿਆਰ ਕਰ ਰਖੀ ਸੀ।"
ਮੈਂ ਨਕਲੀ ਹਾਸਾ ਮੂੰਹ ਤੇ ਲਿਆਉਂਦਿਆਂ ਹੋਇਆਂ ਕਿਹਾ - "ਜੀਤੋ, ਤੇਰੀਆਂ ਊਹੋ ਹੀ ਆਦਤਾਂ ਰਹੀਆਂ।"
ਤੇ ਉਸੇ ਰਾਤ ਸੱਸ ਨੇ ਮੈਨੂੰ ਉਪਰਲੇ ਚੁਬਾਰੇ ਤੇ ਜੀਤੋ ਹਥ ਦੁਧ ਘਲਿਆ, ਮੈਂ ਘੁਟ ਭਰਿਆ ਤੇ ਲੂਣ ਦਾ ਸੁਆਦ ਆਇਆ, ਮੈਂ ਤਾੜ ਗਿਆ ਕਿ ਲੂਣ ਦੀ ਸ਼ਰਾਰਤ ਵੀ ਜੀਤੋ ਦੀ ਹੈ।
ਰਾਹ ਦਾ ਥਕੇਵਾਂ ਹੋਣ ਕਰਕੇ ਮੈਂ ਬੇ-ਫਿਕਰ ਹੋ ਕੇ ਸੌਂ ਗਿਆ, ਸਵੇਰੇ ਜਦ ਮੈਂ ਜਾਗਿਆ ਤਾਂ ਕਾਫੀ ਦਿਨ ਚੜ੍ਹਿਆ ਹੋਇਆ ਸੀ, ਮੈਂ ਉਠਣ ਲਗਾ ਤਾਂ ਆਪਣੇ ਆਪ ਨੂੰ ਮੰਜੇ ਨਾਲ ਬੱਧਾ ਹੋਇਆ ਪਾਇਆ, ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਛੁਟਕਾਰਾ ਪਾ ਸਕਾਂ, ਪਰ ਗੰਢ ਮੰਜੇ ਦੇ ਥੱਲੇ ਵਾਲੇ ਪਾਸੇ ਦਿਤੀ ਹੋਈ ਸੀ, ਮੈਂ ਜ਼ਰਾ ਕੁ ਸਿਰ ਉਚਾ ਕਰਕੇ ਵੇਖਿਆ ਤਾਂ ਸਰ੍ਹਾਂਦੀ ਵਲ ਜੀਤੋ ਖੜੀ ਹੱਸ ਰਹੀ ਸੀ।
"ਮਰ ਜਾਣੀਏ, ਇਹ ਕੀ ਕੀਤਾ ਈ ਖੋਹਲ ਇਹਨੂੰ," ਮੈਂ ਲਾਡ ਨਾਲ ਆਖਿਆ।
ਪਰ ਉਸ ਨੇ ਨਾ ਖੋਹਲਿਆ ਤੇ ਮੇਰੇ ਪੈਰਾਂ ਵਲ ਆ ਕੇ ਹੱਸਣ ਲਗੀ।
"ਖੋਹਲ, ਖੋਹਲ ਜਲਦੀ ਕਰ ਏਦਾਂ ਨਹੀਂ ਕਰੀਦਾ ਹੁੰਦਾ, ਤੂੰ ਬਾਲੜੀ ਥੋੜ੍ਹੀ ਏਂ।”
ਥਿੰਦੇ ਘੜੇ ਦੇ ਪਾਣੀ ਵਾਂਗ ਮੇਰੀਆਂ ਗਲਾਂ ਦਾ ਜੀਤੋਂ ਤੇ ਕੋਈ ਅਸਰ ਨ ਹੋਇਆ। ਜਿਉਂ ਜਿਉਂ ਮੈਂ ਆਖਦਾ ਉਹ ਤਿਉਂ ਤਿਉਂ