ਪੰਨਾ:ਅੱਜ ਦੀ ਕਹਾਣੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਕਾਲੀ ਚੁੰਨੀ ਮੂੰਹ ਅਗੇ ਕਰ ਕੇ ਹੋਰ ਜ਼ੋਰ ਨਾਲ ਹੱਸਦੀ, 'ਉਸਦੇ ਹਾਸੇ ਦੀ ਛਣਕਾਰ ਮੇਰੀ ਪਤਨੀ ਨੇ ਸੁਣੀ ਤੇ ਉਸ ਨੇ ਆ ਕੇ ਮੈਨੂੰ ਖੋਹਲਿਆ।

ਮੇਰਾ ਦਿਲ ਕੀਤਾ ਕਿ ਜੀਤੋ ਦੀ ਗੁਤ ਮੰਜੀ ਨਾਲ ਬੰਨ੍ਹ ਦਿਆਂ ਤੇ ਕਿਸੇ ਨੂੰ ਵੀ ਨਾ ਖੋਹਲਣ ਦਿਆਂ, ਪਰ ਉਸਦੀ ਅਲੜ੍ਹ ਜੁਆਨੀ ਨੇ ਮੈਨੂੰ ਇਹ ਕੁਝ ਕਰਨੋ ਵਰਜਿਆ।

"ਤੇ ਚੰਗਾ ਜੀਤੋ, ਬੱਚ ਕੇ ਰਹੀਂ, ਮੈਂ ਵੀ ਇਹਦਾ ਬਦਲਾ ਤੇਰੇ ਕੋਲੋਂ ਲੈ ਕੇ ਹੀ ਛੱਡਾਂਗਾ।"

"ਮੁੜ ਕੇ ਜੰਮੀਂ ਜੀਜਾ" ਇਹ ਆਖ ਕੇ ਜੀਤੋ ਫਿਰ ਖੁਲ੍ਹ ਕੇ ਹੱਸੀ।

ਤੇ ਏਸੇ ਤਰ੍ਹਾਂ ਦੀਆਂ ਹੋਰ ਕਈ ਸ਼ੈਤਾਨੀਆਂ ਉਹ ਮੇਰੇ ਨਾਲ ਕਰਦੀ ਰਹਿੰਦੀ। ਸੁਤਿਆਂ ਪਿਆਂ ਮੂੰਹ ਤੇ ਸ਼ਾਹੀ ਮਲ ਜਾਂਦੀ, ਕਦੀ ਬੂਟ ਤੇ ਬਟੂਆ ਛੁਪਾ ਛਡਦੀ, ਰੋਟੀ ਖਾਣ ਬੈਠਣ ਤੇ ਪਿਛੋਂ ਕਮੀਜ਼ ਦਰੀ ਨਾਲ ਸੀਊਂ ਛਡਦੀ, ਤੇ ਉਸਦੀਆਂ ਇਹ ਨਿਕੀਆਂ ਮੋਟੀਆਂ ਸ਼ਰਾਰਤਾਂ ਪਹਿਲਾਂ ਮੈਨੂੰ ਇਕ ਮਿਠੀ ਝੁਨਝੁਨੀ ਦੇਂਦੀਆਂ ਤੇ ਫਿਰ ਬਦਲੇ ਲਈ ਪ੍ਰੇਰਦੀਆਂ।

ਮੇਰਾ ਕਈ ਵਾਰੀ ਦਿਲ ਕਰਦਾ ਕਿ ਇਹਨਾਂ ਸ਼ਰਾਰਤਾਂ ਦੇ ਬਦਲੇ ਉਸ ਨੂੰ ਮੈਂ ਵੀ ਖਪਾਵਾਂ, ਪਰ ਉਹ ਅੱਥਰੀ ਕੁੜੀ ਹਮੇਸ਼ਾਂ ਮੇਰੇ ਕੋਲੋਂ ਹੁਸ਼ਿਆਰ ਰਹਿੰਦੀ।

ਸਭ ਤੋਂ ਬਹੁਤਾ ਦੁਖ ਮੈਨੂੰ ਓਦੋਂ ਹੋਇਆ, ਜਦੋਂ ਉਸ ਨੇ ਮੇਰੀ

੩੧