ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਨਕ ਲੁਕਾ ਦਿਤੀ, ਬਿਨਾਂ ਐਨਕ ਤੋਂ ਮੇਰੇ ਲਈ ਦਿਨ ਤੇ ਰਾਤ ਇਕੋ ਜਿਹਾ ਸੀ। ਮੈਂ ਬਥੇਰੇ ਉਸਦੇ ਤਰਲੇ ਮਿੰਨਤਾਂ ਕੀਤੀਆਂ, ਪਰ ਉਹ ਮੰਨੇ ਹੀ ਨਾ। ਉਹ ਕਸਮਾਂ ਖਾ ਖਾ ਕੇ ਆਖੇ - "ਮੈਨੂੰ ਤਾਂ ਐਨਕ ਦਾ ਪਤਾ ਹੀ ਨਹੀਂ।"

ਐਨਕ ਤੋਂ ਬਿਨਾਂ ਮੇਰੇ ਲਈ ਘਰ ਤੋਂ ਬਾਹਰ ਜਾਣਾ ਬਹੁਤ ਮੁਸ਼ਕਲ ਸੀ, ਮੇਰੀ ਪਤਨੀ ਨੇ ਮੇਰੇ ਨਾਲ ਹਮਦਰਦੀ ਕਰਦਿਆਂ ਹੋਇਆਂ ਬੜੀ ਮਿਹਨਤ ਨਾਲ ਐਨਕ ਲਭ ਕੇ ਦਿਤੀ।

ਤੇ ਉਸੇ ਸ਼ਾਮ ਨੂੰ ਜਦੋਂ ਮੈਂ ਬਾਹਰੋਂ ਫਿਰ ਕੇ ਘਰ ਆਇਆ ਤਾਂ ਚਿਟੀ ਕੰਧ ਤੇ ਇਕ ਆਦਮੀ ਦੀ ਸੂਰਤ ਵਾਹੀ ਹੋਈ ਸੀ, ਦੂਰ ਸਾਰੇ ਇਕ ਐਨਕ ਜ਼ਮੀਨ ਤੇ ਪਈ ਹੋਈ ਸੀ ਤੇ ਵਾਹੀ ਹੋਈ ਸ਼ਕਲ ਕੁਬੀ ਹੋ ਕੇ ਐਨਕ ਵਲ ਹੱਥ ਕਰ ਕੇ ਖੜੋਤੀ ਸੀ, ਆਦਮੀ ਦਾ ਮੂੰਹ ਅੱਡਿਆ ਹੋਇਆ ਸੀ, ਮੂੰਹ ਦੇ ਅਗੇ ਲਿਖਿਆ ਹੋਇਆ ਸੀ - "ਹਾਏ, ਮੇਰੀ ਐਨਕ!"

ਮੇਂ ਜੀਤੋ ਦੀ ਚਿਤ੍ਰਕਾਰੀ ਕਾਫੀ ਚਿਰ ਖੜੋਤਾ ਵੇਖਦਾ ਰਿਹਾ, ਇਕ ਪੇਂਡੂ ਕੁੜੀ ਇਹੋ ਜਿਹੀ ਤਸਵੀਰ ਵਾਹ ਸਕਦੀ ਹੈ, ਮੈਨੂੰ ਇਹ ਕਦੀ ਵੀ ਖਿਆਲ ਨਹੀਂ ਸੀ ਆਇਆ, ਮੈਂ ਜੀਤੋ ਦੇ ਚੁਸਤ ਦਿਮਾਗ ਦੀ ਦਾਦ ਦੇਣ ਲਗਾ।

ਮੇਰਾ ਦਿਲ ਕੀਤਾ ਕਿ ਤਸਵੀਰ ਨੂੰ ਬੁਝਾ ਦੇਵਾਂ, ਪਰ ਮੈਂ ਝਕ ਗਿਆ। ਮੈਂ ਅੰਦਰ ਗਿਆ, ਜੀਤੋ ਪੀਹੜੀ ਤੇ ਬੇਠੀ ਕਸੀਦਾ ਕੱਢ ਰਹੀ ਸੀ, ਮੈਨੂੰ ਵੇਖ ਕੇ ਖਿੜ ਖਿੜ ਹਸਣ ਲਗੀ, ਮੈਂ ਸਿਰ ਨੀਵਾਂ ਪਾ ਕੇ

੩੨