ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/35

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕਦੋਂ ਫਿਰ ਆਵੋਗੇ,
ਮੁਰਝਾਈ ਜ਼ਿੰਦਗੀ ਨੂੰ,
ਆ ਕੇ ਫੇਰ ਖਿੜਾਗੇ।
ਆਸਾਂ ਅਸੀ ਲਾਈਆਂ ਨੇ,
ਇਹ ਤੁਹਾਡੇ ਦਰਸ਼ਨਾਂ ਨੂੰ,
ਅੱਖਾਂ ਸਧਰਾਈਆਂ ਨੇ।
ਕੋਇਲਾਂ ਪਈਆਂ ਗਾਂਦੀਆਂ ਨੇ,
ਗਲਾਂ ਜਦੋਂ ਯਾਦ ਆਵਣ,
ਨੈਣਾਂ ਨੂੰ ਰੁਆਂਦੀਆਂ ਨੇ।

ਮੇਰੇ ਬੂਟਾਂ ਦਾ ਖੜਾਕ ਸੁਣ ਕੇ ਉਹ ਰੁਕ ਗਿਆ, ਮੈਂ ਉਸੇ ਡੰਡੀ ਤੋਂ ਖੂਹ ਵਲ ਮੁੜ ਗਿਆ।

ਤੇ ਠੀਕ ਦੂਸਰੇ ਦਿਨ ਜਦ ਮੈਂ ਕੱਲ੍ਹ ਵਾਲੀ ਜਗਾ ਤੇ ਗਿਆ ਤਾਂ ਦੂਰ ਇਕ ਦਰੱਖਤ ਦੇ ਪਿਛੇ ਦੋ ਪਰਛਾਵੇਂ ਨਜ਼ਰੀ ਪਏ, ਮੈਂ ਜੀਤੋ ਦਾ ਸਰੂ ਜਿਹਾ ਕਦ ਪਛਾਣ ਲਿਆ ਤੇ ਦੂਸਰੇ ਜਵਾਨ ਦਾ ਲਾਲ ਪਟਕਾ ਮੇਰਾ ਕਲ੍ਹ ਦਾ ਵੇਖਿਆ ਹੋਇਆ ਸੀ।

ਮੈਂ ਚੁਪ ਕੀਤਾ ਵਾਪਸ ਆ ਗਿਆ ਤੇ ਰਾਹ ਵਿਚ ਸੋਚ ਰਿਹਾ ਸਾਂ, ਹੁਣ ਜੀਤੋ ਨੂੰ ਮੈਂ ਖਪਾਵਾਂਗਾ। ਕਿਡੀ ਚਾਲਾਕ ਛੋਕਰੀ ਏ, ਕਾਬੂ ਈ ਨਹੀਂ ਸੀ ਆਉਦੀ, ਹੁਣ ਦਸਾਂਗਾ ਇਹਨੂੰ ਸੁਆਦ, ਕਿਦਾਂ ਸ਼ਰਾਰਤਾਂ ਕਰੀਦੀਆਂ ਨੇ।

ਰਾਤ ਨੂੰ ਜਦੋਂ ਮੈਂ ਜੀਤ ਕੋਲੋਂ ਪਾਣੀ ਦਾ ਗਲਾਸ ਮੰਗਿਆ ਤਾਂ

੩੪