ਪੰਨਾ:ਅੱਜ ਦੀ ਕਹਾਣੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁ ਚਾਲਾਕੀ ਪਾਸੋਂ ਕੰਮ ਲੈਂਦਿਆਂ ਕਿਹਾ।

ਉਸ ਨੇ ਥੋੜਾ ਕੁ ਸਿਰ ਚੁਕ ਕੇ ਮੇਰੇ ਨਾਲ ਅੱਖਾਂ ਮਿਲਾਈਆਂ, ਤੇ ਫਿਰ ਥਲੇ ਪਾ ਲਈਆਂ। ਮੈਨੂੰ ਉਹ ਚੰਚਲ ਕੁੜੀ, ਹਯਾ ਦੀ ਪੁਤਲੀ ਜਾਪ ਰਹੀ ਸੀ। ਮੈਂ ਉਸਦੀ ਇਸ ਤਕਣੀ ਤੋਂ ਆਪਣਾ ਉਤਰ, ਲੈ ਲਿਆ। ਉਹ ਸਿਰ ਨੀਵਾਂ ਪਾਈ ਚੁਪ ਕਰ ਕੇ ਉਥੋਂ ਚਲੀ ਗਈ।

ਹੁਣ ਮੇਰੀ ਤੇ ਜੀਤੋ ਦੀ ਸੁਲ੍ਹਾ ਸੀ, ਮੈਨੂੰ ਮਖੌਲਾਂ ਦਾ ਡਰ ਨਹੀਂ ਸੀ ਤੇ ਉਹਨੂੰ ਆਪਣਾ ਭੇਤ ਨਿਕਲਣ ਦਾ ਡਰ ਨਹੀਂ ਸੀ।

ਉਹ ਮੇਰੇ ਅੱਗੇ ਝੁਕ ਗਈ, ਉਸਦੀ ਇਕੋ ਗਲ ਨੇ ਉਸਨੂੰ ਮੇਰੇ ਅਗੇ ਝੁਕਣ ਲਈ ਮਜਬੂਰ ਕਰ ਦਿਤਾ। ਮੈਂ ਜੀਤੇ ਤੋਂ ਬਦਲਾ ਤਾਂ ਲੈਣਾ ਚਾਹੁੰਦਾ ਸੀ, ਪਰ ਇਸ ਗਲ ਨੇ ਮੈਨੂੰ ਉਸਦਾ ਹਮਦਰਦੀ ਬਣਾ ਦਿਤਾ ਸੀ।

ਤੇ ਇਸ ਦੇ ਪਿਛੋਂ ਉਹ ਮੈਨੂੰ ਜੀਜਾ ਜੀ ਕਹਿ ਕੇ ਸੱਦਦੀ, ਹੁਣ ਉਹ 'ਤੂੰ' ਦੀ ਥਾਂ 'ਤੁਸੀਂ' ਅੱਖਰ ਦੀ ਵਰਤੋਂ ਕਰਦੀ, ਮੇਰੀ ਪਤਨੀ ਬੜੀ ਹੈਰਾਨ ਹੋਈ ਜਦੋਂ ਉਸਨੇ ਜੀਤੋ ਦੀ ਇਹ ਤਬਦੀਲੀ ਵੇਖੀ।

ਉਸ ਨੂੰ ਸਾਡੇ ਸਮਝੌਤੇ ਦਾ ਪਤਾ ਨਹੀਂ ਸੀ ਤੇ ਨਾ ਹੀ ਮੈਂ ਇਹ ਸਮਝੌਤਾ ਉਸਨੂੰ ਦਸਣਾ ਚਾਹੁੰਦਾ ਸੀ।

ਹੁਣ ਜੀਤੇ ਮੇਰੀਆਂ ਲੋੜਾਂ ਦਾ ਮੇਰੀ ਪਤਨੀ ਨਾਲੋਂ ਵੀ ਜ਼ਿਆਦਾ ਖਿਆਲ ਰਖਦੀ। ਉਹ ਅੱਥਰੀ ਕੁੜੀ ਦਾ ਚੰਚਲ ਮੂੰਹ ਕਿਸੇ ਆਸ ਕਰ ਕੇ ਗੰਭੀਰਤਾ ਫੜਦਾ ਜਾਂਦਾ ਸੀ।

੩੭