ਅਗੇ ਉਹ ਸਾਰਾ ਸਾਰਾ ਦਿਨ ਬਾਹਰ ਪੈਲੀ ਵਿਚ ਗੁਜ਼ਾਰ ਦੇਂਦੀ ਸੀ, ਪਰ ਹੁਣ ਉਹ ਬਾਹਰ ਜਾਣਾ ਵੀ ਕੋਈ ਬਹੁਤਾ ਜ਼ਰੂਰੀ ਨਹੀਂ ਸੀ। ਸਮਝਦੀ। ਉਸ ਨੂੰ ਦੂਰ ਖੜੋਤੀ ਆਸ਼ਾ ਦਾ ਕੰਢਾ ਹੁਣ ਨੇੜੇ ਜਾਪ ਰਿਹਾ ਸੀ।
ਦੂਸਰੇ ਦਿਨ ਹੀ ਮੈਂ ਜੀਣੇ ਨੂੰ ਬਾਹਰ ਮਿਲ ਪਿਆ ਤੇ ਮਿਠੀਆਂ ਮਿਠੀਆਂ ਗਲਾਂ ਸ਼ੁਰੂ ਕਰ ਦਿਤੀਆਂ ਤੇ ਥੋੜ੍ਹਿਆਂ ਦਿਨਾਂ ਦੇ ਮੇਲ ਪਿਛੋਂ ਹੀ ਮੈਂ ਜੀਤੋ ਦੀ ਗਲ ਸ਼ੁਰੂ ਕਰ ਦਿਤੀ। ਉਹ ਕੁਝ ਸੰਙਿਆ, ਪਰ ਜਦ ਉਸ ਨੇ ਮੇਰਾ ਖੁਲ੍ਹਾ ਜਿਹਾ ਸੁਭਾ ਵੇਖਿਆ ਤਾਂ ਕਿਹਾ - "ਸਰਦਾਰ ਜੀ! ਤੁਸੀਂ ਜਾਣਦੇ ਹੀ ਹੋ ਆਖਰ।"
"ਤੇ ਜੀਊਣਿਆਂ ਤੂੰ ਫਿਕਰ ਨ ਕਰ, ਉਮੈਦ ਹੈ ਇਹ ਕੰਮ ਮੈਂ ਸਿਰੇ ਚਾੜ੍ਹ ਕੇ ਹੀ ਜਾਵਾਂਗਾ।"
ਉਹ ਮੇਰੇ ਵਲ ਧੰਨਵਾਦ ਭਰੀਆਂ ਅੱਖਾਂ ਨਾਲ ਤਕਿਆ ਤੇ ਚੁਪ ਕਰ ਗਿਆ।
ਮੈਂ ਦਿਨਾਂ ਵਿਚ ਹੀ ਜੀਊਣੇ ਦੀ ਜ਼ਬਾਨੀ ਉਸਦਾ ਖਾਨਦਾਨੀ ਚਿਠਾ ਜਾਣ ਲੀਤਾ। ਉਹ ਨਾਲ ਦੇ ਪਿੰਡ ਦੇ ਨੰਬਰਦਾਰ ਵਸਾਖਾ ਸਿੰਘ ਦਾ ਇਕਲੌਤਾ ਪੁਤਰ ਸੀ ਤੇ ਉਨ੍ਹਾਂ ਦੀ ਕਾਫੀ ਜ਼ਮੀਨ ਸੀ। ਉਹ ਪਿੰਡ ਦੇ ਮਿਡਲ ਸਕੂਲ ਤਕ ਪੜ੍ਹਿਆ ਹੋਇਆ ਸੀ। ਉਸਦੀ ਮਰਦਾਨਗੀ ਉਸ ਦੇ ਲੋਹੇ ਵਰਗੇ ਡੌਲਿਆਂ ਤੋਂ ਟਪਕ ਰਹੀ ਸੀ, ਉਹ ਕਮਾਲ ਦਾ ਗਾਂਦਾ ਸੀ। ਵਾਰਸਸ਼ਾਹ ਦੀ ਹੀਰ ਸੁਣਾ ਕੇ ਤਾਂ ਉਹ ਇਸ਼ਕ ਕਰਨ ਲਈ ਪ੍ਰੇਰਨਾ ਕਰਦਾ ਸੀ।
੩੮