ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/43

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਕੁਝ ਦਿਨ ਹੋਰ ਨਹੀਂ ਰਹਿ ਸਕੋਗੇ?"

"ਬਹੁਤ ਮੁਸ਼ਕਲ ਹੈ।" ਮੈਂ ਆਖਿਆ।

ਮੈਨੂੰ ਜਾਪਦਾ ਸੀ, ਜਿਕਰ ਉਸ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਮੇਰੇ ਚਲੇ ਜਾਣ ਤੋਂ ਮਗਰੋਂ ਮੇਰੀ ਛੇੜੀ ਹੋਈ ਗਲ ਮੁਕੰਮਲ ਹੋ ਜਾਏਗੀ, ਪਰ ਮੈਂ ਕੀ ਕਰਦਾ, ਮੇਰੀਆਂ ਛੁਟੀਆਂ ਖਤਮ ਸਨ ਤੇ ਮੇਰਾ ਵਾਪਸ ਆਉਣਾ ਜ਼ਰੂਰੀ ਸੀ।

ਤੇ ਦੂਸਰੇ ਦਿਨ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਉਥੋਂ ਆ ਗਿਆ।

ਪੰਦਰਾਂ ਦਿਨਾਂ ਪਿਛੋਂ ਮੈਨੂੰ ਚਿਠੀ ਮਿਲੀ ਕਿ ਅਜ ਤੋਂ ਸੋਲ੍ਹਵੇਂ ਦਿਨ ਮਗਰੋਂ ਜੀਤੇ ਦਾ ਵਿਆਹ ਹੈ, ਤੁਸੀਂ ਜਲਦੀ ਹੀ ਆਉਣ ਦੀ ਖੇਚਲ ਕਰਨੀ।

ਮੈਂ ਛੁਟੀ ਦੀ ਅਰਜ਼ੀ ਦਿੱਤੀ, ਪਰ ਕਈਆਂ ਕਾਰਨਾਂ ਕਰਕੇ ਮਨਜ਼ੂਰ ਨਾ ਹੋ ਸਕੀ, ਇਸ ਲਈ ਮੈਂ ਆਪਣੀ ਪਤਨੀ ਨੂੰ ਇਕੱਲਿਆਂ ਹੀ ਤੋਰ ਦਿਤਾ।

ਮੈਂ ਖੁਸ਼ ਸੀ ਕਿ ਇਹ ਵਿਆਹ ਜੀਤੋ ਦੀ ਮਰਜ਼ੀ ਨਾਲ ਹੋਣ ਲਗਾ ਹੈ।

ਪਰ ਇਕ ਮਹੀਨੇ ਪਿਛੋਂ ਜਦ ਮੇਰੀ ਪਤਨੀ ਆਈ ਤਾਂ ਉਸ ਨੇ ਦਸਿਆ ਕਿ ਵਿਆਹ ਜੀਊਣੇ ਨਾਲ ਨਹੀਂ, ਸਗੋਂ ਕਿਸੇ ਹੋਰ ਨਾਲ ਹੋਇਆ ਹੈ।

ਹੁਣ ਫਿਰ ਗਰਮੀਆਂ ਦੀਆਂ ਛੁਟੀਆਂ ਵਿਚ ਮੈਂ ਆਪਣੇ ਸਹੁਰੇ

੩੨