ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/47

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਛੋਟੇ ਜਿਹੇ ਮੇਜ਼ ਤੇ ਗੁਟ ਘੜੀ ਪਈ ਹੋਈ ਸੀ। ਕੰਵਲ ਨੇ ਚੁਕ ਲਈ ਤੇ ਟਿਕ ਟਿਕ ਦੀ ਆਵਾਜ਼ ਕੰਨ ਲਾ ਕੇ ਸੁਣੀ ਤੇ ਫੇਰ ਉਸ ਦੀਆਂ ਸੁਨਹਿਰੀ ਚਮਕ ਰਹੀਆਂ ਸੂਈਆਂ ਵਲ ਵੇਖਿਆ। ਕੰਵਲ ਨੂੰ ਘੜੀ ਪਿਆਰੀ ਲੱਗੀ, ਉਹ ਚੁੱਕ ਕੇ ਬਾਹਰ ਨਿਕਲ ਆਈ।

ਮੈਂ ਆਇਆ, ਵਕਤ ਵੇਖਣ ਵਾਸਤੇ ਘੜੀ ਨੂੰ ਲੱਭਣ ਲੱਗਾ, ਪਰ ਘੜੀ ਨਾ ਲੱਭੀ। ਜ਼ਰਾ ਕੁ ਕਮਰਿਓਂ ਬਾਹਰ ਨਿਕਲ ਕੇ ਤੱਕਿਆ ਤਾਂ ਕੰਵਲ ਦੇ ਹੱਥਾਂ ਵਿਚ ਘੜੀ ਵੇਖੀ। ਮੈਂ ਅੱਗੇ ਵਧ ਕੇ ਕੰਵਲ ਕੋਲ ਪਹੁੰਚਿਆ ਤੇ ਉਸ ਦੇ ਹਥੋਂ ਕਾਹਲੀ ਨਾਲ ਘੜੀ ਨੂੰ ਖੋਹ ਲਿਆ, ਦੇਖਿਆ ਕਿ ਸ਼ੀਸ਼ਾ ਤੇ ਸੂਈਆਂ ਗੁੰਮ ਸਨ।

ਕੰਵਲ ਦੀਆਂ ਅੱਖਾਂ ਨਾਲ ਅੱਖਾਂ ਮੇਲਦਿਆਂ ਹੋਇਆਂ ਮੈਂ ਲਾਲ ਅੱਖਾਂ ਦਿਖਾਈਆਂ। ਪਹਿਲਾਂ ਤਾਂ ਕੰਵਲ ਖੁਸ਼ ਹੋਈ ਕਿ ਚਾਚਾ ਮੈਨੂੰ ਬੁਲਾਉਣ ਲੱਗਾ ਹੈ, ਪਰ ਮੇਰੀ ਭਿਆਨਕ ਸੂਰਤ ਵੇਖ ਕੇ ਉਹ ਡਰ ਗਈ।

ਮੇਰਾ ਇਹ ਸੁਭਾ ਸੀ ਕਿ ਜਿਹੜਾ ਕੋਈ ਮੇਰੇ ਨਾਲ ਵਾਧਾ ਕਰਦਾ ਸੀ, ਉਸਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਂਦਾ ਸਾਂ। ਹੁਣ ਮੈਂ ਕੰਵਲ ਪਾਸੋਂ ਬਦਲਾ ਲੈਣ ਦੀ ਤਜਵੀਜ਼ ਸੋਚਣ ਲੱਗਾ। ਘੜੀ ਜੂ ਟੁੱਟ ਸੀ, ਤੋੜੀ ਭੀ ਉਹਨੇ ਸੀ, ਜਿਸ ਨੂੰ ਮੈਂ ਅਤਿ ਨਫਰਤ ਕਰਦਾ ਸਾਂ।

ਛੇ ਮਹੀਨੇ ਇਸ ਗਲ ਨੂੰ ਬੀਤ ਗਏ। ਇਕ ਦਿਨ ਮੈਂ ਕੋਠੇ ਤੇ ਬੈਠਾ ਪੜ੍ਹ ਰਿਹਾ ਸੀ। ਕੰਵਲ ਤੇ ਉਸਦਾ ਵੀਰ ਭੀ ਇਕ ਪਾਸੇ ਖੇਡ ਰਹੇ ਸਨ। ਸੀਖਾਂ ਵਾਲੇ ਮਘ ਵਿਚ ਕੰਵਲ ਨੇ ਸੁਭਾਵਕ ਹੀ ਲੱਤ ਪਾ

੪੬