ਪੰਨਾ:ਅੱਜ ਦੀ ਕਹਾਣੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਮਿਲੀਆਂ। ਮੈਂ ਦੇਖਿਆ ਕੰਵਲ ਦੀਆਂ ਅੱਖਾਂ ਦੇ ਹੰਝ ਸਕੇ ਹੋਏ ਹਨ। ਜਿਵੇਂ ਕਿਸੇ ਸਿਆਣੇ ਦੀਆਂ ਅੱਖਾਂ ਵਿਰ ਕੁਝ ਹੁੰਦਾ ਹੈ, ਉਹੋ ਕੁਝ ਕੰਵਲ ਦੀਆਂ ਅੱਖਾਂ ਵਿਚੋਂ ਮੈਨੂੰ ਦੱਸਿਆ।

ਕੰਵਲ ਨੇ ਮੂੰਹ ਖੋਲ੍ਹਿਆ ਤੇ ਕਿਹਾ - "ਚਾਚਾ ਜੀ" ਮੇਰਾ ਫੌਲਾਦ ਵਰਗਾ ਦਿਲ ਮੋਮ ਵਾਂਗ ਪੰਘਰ ਗਿਆ। ਮੈਂ ਝਟ ਪਟ ਨੀਵਾਂ ਹੋ ਕੇ ਕੰਵਲੇ ਦੀ ਲੱਤ ਨੂੰ ਧਿਆਨ ਨਾਲ ਕੱਢਿਆ ਤੇ ਪੰਜ ਸਾਲ ਦੀ ਕੰਵਲ ਨੂੰ ਪਹਿਲੀ ਵਾਰੀ ਕੁਛੜ ਚੁੱਕਿਆ। ਕੰਵਲ ਨੇ ਆਪਣੀ ਪਿਆਰ ਭਰੀ ਗਲਵਕੜੀ ਮੇਰੀ ਧੌਣ ਦੁਆਲੇ ਪਾ ਦਿਤੀ। ਮੈਨੂੰ ਨਿੱਘ ਪੈਂਦੀ ਜਾਪੀ ਤੇ ਬਾਲ-ਪਿਆਰ ਦਾ ਸਰੂਰ ਚੜ੍ਹਨ ਲਗਾ, ਆਖਰ ਬੱਚਾ ਭੀ ਇਕ ਪਿਆਰ ਦਾ ਦੇਵਤਾ ਹੀ ਹੈ ਨਾ। ਮੇਰੀ ਨਫਰਤ ਖੰਭ ਲਾ ਕੇ ਉਡ ਗਈ। ਮੈਨੂੰ ਅਜ ਪਤਾ ਲਗਾ ਕਿ ਕੰਵਲ ਦੇ ਪਿਆਰ ਵਿਚ ਕਿੰਨੀ ਨਿੱਘ ਹੈ।

ਉਸੇ ਰਾਤ ਦੀ ਗੱਡੀ ਹੀ ਮੈਂ ਬਾਹਰ ਪਹਾੜ ਦੀ ਸੈਰ ਤੇ ਜਾਣਾ ਸੀ, ਮੈਂ ਚਲਾ ਗਿਆ। ਉਥੇ ਜਾਣ ਤੋਂ ਦਸਵੇਂ ਦਿਨ ਬਾਦ ਮੈਨੂੰ ਚਿਠੀ ਆਈ ਕਿ ਕੰਵਲ ਨੂੰ ਹੈਜ਼ਾ ਹੋਇਆ ਸੀ ਤੇ ਉਹ ਮਰ ਗਈ ਹੈ।

ਚਿਠੀ ਪੜ੍ਹ ਕੇ ਮੇਰਾ ਦਿਲ ਰੋਣ ਲੱਗ ਪਿਆ, ਮੈਂ ਕੰਵਲ ਦਾ ਪਿਆਰ ਲਿਆ ਤੇ ਦਿਤਾ, ਪਰ ਕੁਝ ਪਲਾਂ ਲਈ, ਮੈਨੂੰ ਇਹ ਪਿਆਰ ਬਾਕੀ ਰਹਿੰਦੀ ਉਮਰ ਨਹੀਂ ਭੁਲ ਸਕਿਆ, ਜਿਵੇਂ ਕਿਸੇ ਨੂੰ ਆਪਣਾ ਪਿਆਰਾ ਦੇਸ਼ ਨਹੀਂ ਭੁਲਦਾ।

੪੮