ਪੰਨਾ:ਅੱਜ ਦੀ ਕਹਾਣੀ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧.

ਉਹ ਦੇਵੀ ਨੂੰ ਪੂਜਦੀ ਸੀ, ਮੈਂ ਦੇਵੀ ਦਾ ਪੁਜਾਰੀ ਸਾਂ। ਇਕ ਦਿਨ ਚੰਦ ਦੀ ਚਾਨਣੀ ਵਿਚ ਉਸ ਨੇ ਆ ਕੇ ਦੇਵੀ ਦੇ ਦਰ ਦਾ ਬੂਹਾ ਖੁਲ੍ਹਵਾਇਆ। ਮੈਂ ਹੈਰਾਨ ਸਾਂ ਕਿ ਅਜ ਇੰਨੀ ਜਲਦੀ, ਏਨੀ ਸਵੇਰੇ ਅੰਮ੍ਰਿਤ ਵੇਲੇ ਇਹ ਕਿਉਂ ਆਈ। ਉਸ ਨੇ ਦੇਵੀ ਦੀ ਪੂਜਾ ਸ਼ੁਰੂ ਕਰ ਦਿਤੀ, ਅਜ ਉਸ ਦੇ ਪਾਸ ਫੁਲ ਧੂਪ ਆਦਿ ਪੂਜਾ ਦੀ ਸਮੱਗਰੀ ਨਹੀਂ ਸੀ। ਉਸ ਨੇ ਖੂਹ ਵਿਚੋਂ ਹੀ ਪਵਿੱਤ੍ਰ ਜਲ ਕਢ ਕੇ ਦੇਵੀ ਦੀ ਭੇਟਾ ਕੀਤਾ ਤੇ ਇਸ ਤਰ੍ਹਾਂ ਬੇਨਤੀ ਸ਼ੁਰੂ ਕੀਤੀ:-

"ਮੇਰੀ ਪਵਿੱਤ੍ਰ ਦੇਵੀ! ਅਜ ਮੈਂ ਤੇਰੇ ਪਾਸੋਂ ਕੁਝ ਮੰਗਣ ਆਈ ਹਾਂ, ਦੌਲਤ ਨਹੀਂ, ਨਾ ਹੀ ਕੋਈ ਹੋਰ ਚੀਜ਼, ਨਾ ਹੀ ਆਪਣੀ ਸਰੀਰਕ ਅਰੋਗਤਾ। ਮੰਗਣ ਆਈ ਹਾਂ ਉਸ ਲਈ, ਜਿਸ ਲਈ ਮੈਂ ਸਮਾਜ ਨੂੰ ਠੁਕਰਾਇਆ ਤੇ ਆਪਣੇ ਮਾਂ ਪਿਓ ਨੂੰ ਗੁਸੇ ਕੀਤਾ ਸੀ, ਜਿਸ ਦੇਵਤੇ ਨੂੰ ਪ੍ਰਸੰਨ ਕਰਨ ਲਈ ਮੈਂ ਵਡੀ ਤੋਂ ਵਡੀ ਕੁਰਬਾਨੀ ਕਰਨ ਲਈ ਤਿਆਰ ਹਾਂ। ਉਸੇ ਦੇਵਤੇ ਦੀ ਦੇਹ ਅਰੋਗਤਾ ਮੰਗਦੀ ਹਾਂ,ਜਿਸ ਨੇ ਮੈਂ ਵਿਧਵਾ ਨੂੰ ਗਲ ਨਾਲ ਲਾਇਆ ਏ ਤੇ ਸਮਾਜ ਵਲੋਂ ਹੋਏ ਅਤਿਆਚਾਰਾਂ ਨੂੰ ਆਪਣੀ ਚੌੜੀ ਛਾਤੀ ਤੇ ਸਹਿੰਦਿਆਂ, ਮੇਰੇ ਨਾਲ ਸਚੇ ਦਿਲੋਂ ਪਿਆਰ ਕੀਤਾ। ਜਿਸ ਨੇ ਮੈਨੂੰ ਤੇਰੀ ਪੂਜਾ ਵਿਚੋਂ

੫੦