ਸ਼ਾਂਤੀ ਲੈਣ ਲਈ ਕਿਹਾ ਤੇ ਓਦੋਂ ਤੋਂ ਹੀ ਮੈਂ ਤੇਰੇ ਦਰ ਦੀ ਪੂਜਾ ਸ਼ੁਰੂ ਕੀਤੀ। ਦੁਖਾਂ ਤਕਲੀਫ਼ਾਂ ਦੀ ਜ਼ਰਾ ਵੀ ਪ੍ਰਵਾਹ ਨਾ ਕਰਦਿਆਂ ਹੋਇਆਂ ਮੈਂ ਤੇਰੇ ਕੋਲੋਂ ਕੁਝ ਨਹੀਂ ਸੀ ਮੰਗਿਆ, ਪਰ ਅਜ ਉਸ ਲਈ ਮੰਗਣ ਆਈ ਨੂੰ ਦੇਹ"।
ਉਸ ਦੀ ਪਵਿੱਤਰ ਆਤਮਾ ਚੋਂ ਨਿਕਲੀ ਆਵਾਜ਼ ਮੇਰੇ ਕੰਨਾਂ ਵਿਚ ਪਈ, ਮੈਂ ਬੇਹਬਲ ਹੋ ਉਠਿਆ ਤੇ ਆਪਣੇ ਆਸਨ ਉਤੇ ਆ ਬੈਠਾ। ਉਹ ਵੀ ਪੂਜਾ ਕਰ ਕੇ ਚਲੀ ਗਈ। ਉਹ ਦੇਵੀ ਚਾਰ ਦਿਨ ਪੂਜਾ ਕਰਨ ਨਾ ਆਈ, ਮੈਂ ਹੈਰਾਨ ਸਾਂ ਕਿ ਉਹ ਤਾਂ ਕਦੀ ਨਾਗਾ ਨਹੀਂ ਸੀ ਪਾਉਂਦੀ, ਇਹ ਕੀ ਹੋ ਗਿਆ। ਛੇਕੜ ਪੰਜਵੇਂ ਦਿਨ ਉਸ ਨੇ ਮੁਰਝਾਈ ਹੋਈ ਸੂਰਤ ਦੇਵੀ ਦੇ ਅਗੇ ਪੇਸ਼ ਕੀਤੀ ਤੇ ਕਿਹਾ:-
"ਦੇਵੀ! ਤੂੰ ਮੇਰੀਆਂ ਬੇਨਤੀਆਂ ਵਲ ਕੁਝ ਖ਼ਿਆਲ ਨਾ ਕਰ ਕੇ ਮੇਰੇ ਸਹਾਰੇ ਨੂੰ ਮੇਰੇ ਕੋਲੋਂ ਖੋਹ ਲਿਆ ਹੈ, ਹੁਣ ਦਸ ਮੈਂ ਕੀ ਕਰਾਂਗੀ।" ਪਰ ਦੇਵੀ, ਪੱਥਰ ਦੀ ਦੇਵੀ ਚੁੱਪ ਸੀ। ਐਤਕੀਂ ਉਸ ਦੀ ਪ੍ਰਾਰਥਨਾ ਵਿਚ ਰੋਣ ਸੀ, ਮੈਂ ਪੁਜਾਰੀ ਸੀ, ਮੇਰਾ ਪੱਥਰ ਦਿਲ ਪਸੀਜ ਗਿਆ, ਉਸ ਨੇ ਫਿਰ ਕਹਿਣਾ ਸ਼ੁਰੂ ਕੀਤਾ:-
"ਬੋਲ ਨਾ ਦੇਵੀ! ਹੁਣ ਮੈਂ ਕੀ ਕਰਾਂ, ਕੀ ਆਖਿਆ ਈ ਤੇਰੀ ਸਮਾਜ ਸਹਾਇਤਾ ਕਰੇਗਾ, ਉਹ ਸਮਾਜ ਜਿਸ ਨੇ ਮੇਰੇ ਪਤੀ ਦੀ ਲਾਸ਼ ਨੂੰ ਚੁਕ ਕੇ ਸਮਸ਼ਾਨ ਭੂਮੀ ਤਕ ਲਿਜਾਣਾ ਮਨਜ਼ੂਰ ਨਾ ਕੀਤਾ, ਉਹ ਸਮਾਜ ਜਿਸ ਨੇ ਮੇਰੇ ਪਤੀ ਨੂੰ ਬੇਕਾਰ ਕਰਾ ਕੇ ਗ਼ਰੀਬੀ ਵਿਚ ਲਿਆਂਦਾ ਤੇ ਪੈਸੇ ਦੀ ਅਨਹੋਂਦ ਦੇ ਗ਼ਮ ਨੇ ਉਸ ਦੀ ਜਾਨ ਮੁਕਾ ਦਿੱਤੀ ਉਹ
੫૧