ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/53

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਮਾਜ ਮੇਰੀ ਕੀ ਸਹਾਇਤਾ ਕਰ ਸਕਦਾ ਹੈ?"

ਉਸ ਦੀ ਪ੍ਰਾਰਥਨਾ ਨੇ ਮੇਰੀਆਂ ਅੱਖਾਂ ਵਿਚ ਅਥਰੂ ਲੈ ਆਂਦੇ। ਮੈਂ ਬਾਹਰ ਨਿਕਲ ਆਇਆ ਤੇ ਉਸ ਨੂੰ ਦਰਦ ਭਰੇ ਲਹਿਜੇ ਵਿਚ ਕਿਹਾ - "ਤੁਸੀ ਕਿਉਂ ਰੋਂਦੇ ਹੋ?"

ਮੇਰੀਆਂ ਅੱਖਾਂ ਦੀ ਪਵਿੱਤ੍ਰਤਾ ਤੇ ਮੇਰਾ ਦਰਦ ਭਰਿਆ ਦਿਲ ਵੇਖ ਕੇ ਉਸ ਨੇ ਮੈਨੂੰ ਆਪਣਾ ਹਮਦਰਦੀ ਸਮਝਿਆ।

ਉਸ ਨੇ ਆਪਣੇ ਅੱਥਰੂ ਪੂੰਝ ਦਿਤੇ ਤੇ ਮੇਰੇ ਵਲ ਤਕ ਕੇ ਕਿਹਾ - "ਪੁਜਾਰੀ ਜੀ, ਕਿਸਮਤ ਨੂੰ ਰੋ ਰਹੀ ਹਾਂ।"

ਕਿਸਮਤ ਅੱਖਰ ਦੀ ਵਰਤੋਂ ਮੈਂ ਆਪਣੀ ਕਥਾ ਵਿਚ ਬੜੀ ਕਰਦਾ ਰਹਿੰਦਾ ਸੀ, ਪਰ ਇਸ ਦੁਖੀਆ ਦੀ ਕਹਾਣੀ ਸੁਣ ਕੇ ਮੇਰਾ ਦਿਲ ਕਿਸਮਤ ਤੋਂ ਬਾਗ਼ੀ ਹੋ ਗਿਆ। ਮੈਂ ਬੜੇ ਜਜ਼ਬੇ ਨਾਲ ਕਿਹਾ - "ਕਿਸਮਤ ਤਾਂ ਅਸੀਂ ਆਪਣੀ ਆਪ ਬਣਾਂਦੇ ਹਾਂ।"

"ਬਣਾਂਦੇ ਤਾਂ ਨਹੀਂ, ਪਰ ਸੋਚਦੇ ਜ਼ਰੂਰ ਹਾਂ।"

"ਸਾਡੀ ਕਿਸਮਤ ਸਾਡੇ ਖ਼ਿਆਲਾਂ ਦੇ ਪਿਛੇ ਹੈ, ਅਸੀ ਜੋ ਕੁਝ ਸੋਚਦੇ ਹਾਂ, ਓਵੇਂ ਹੀ ਸਾਡੀ ਕਿਸਮਤ ਕਰ ਦੇਂਦੀ ਹੈ?" ਮੈਂ ਪੂਰੇ ਪੁਜਾਰੀ ਅੰਦਾਜ਼ ਵਿਚ ਕਿਹਾ।

ਪੁਜਾਰੀ ਜੀ! "ਪਹਿਲੀ ਵਾਰੀ ਮੇਰਿਆਂ ਮਾਪਿਆਂ ਮੇਰੀ ਕਿਸਮਤ ਬਣਾਈ, ਪਰ ਉਹ ਤੋੜ ਨਾ ਨਿਭੀ। ਦੂਸਰੀ ਵਾਰੀ ਮੈਂ ਸਮਾਜ ਦਾ ਮੁਕਾਬਲਾ ਕਰ ਕੇ ਆਪਣੀ ਕਿਸਮਤ ਦੀ ਨੀਂਹ ਰਖੀ,

੫੨