ਪੰਨਾ:ਅੱਜ ਦੀ ਕਹਾਣੀ.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਚਹਿਰੀ ਦੇ ਉਸ ਅਹਾਤੇ ਵਿਚ ਖੜਾ ਕੀਤਾ ਗਿਆ, ਜਿਸ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਸੀ। ਉਸ ਵੇਲੇ ਇਕ ਮੁਟਿਆਰ ਮੇਰੇ ਸਾਹਮਣੇ ਲਿਆਂਦੀ ਗਈ। ਹਾਕਮ ਨੇ ਪੁਛਿਆ, "ਤੂੰ ਇਸ ਨੂੰ ਹਥ ਪਾਇਆ ਸੀ?"

ਮੈਂ ਕਿਹਾ – "ਕਿਹਾ ਹਥ?"

ਹਾਕਮ ਨੇ ਜ਼ਰਾ ਦਬਕਾ ਕੇ ਕਿਹਾ - "ਇਹ ਅਦਾਲਤ ਹੈ, ਇਥੇ ਸਭ ਕੁਝ ਸਚ ਸਚ ਦਸਣਾ ਪਏਗਾ।"

ਮੈਂ ਸੋਚਦਾ ਸੀ ਮੈਂ ਤਾਂ ਉਸ ਦੇਵੀ ਨਾਲ ਕਿਸੇ ਹੋਰ ਸ਼ਹਿਰ ਜਾਣ ਵਾਸਤੇ ਤਿਆਰ ਹੋਇਆ ਸੀ ਤੇ ਪੁਲੀਸ ਨੇ ਮੈਨੂੰ ਟਾਂਗੇ ਵਿਚੋਂ ਫੜ ਲਿਆਂਦਾ ਹੈ।

ਮੈਂ ਕਿਹਾ – "ਹਜ਼ੂਰ! ਮੈਨੂੰ ਕੁਝ ਪਤਾ ਨਹੀਂ।"

ਹਾਕਮ ਨੇ ਉਸ ਮੁਟਿਆਰ ਵਲ ਜੋ ਕਿ ਖੜੋਤੀ ਸੀ, ਪੁਛਿਆ - "ਤੁਸੀਂ ਹੀ ਦਸੋ, ਬੀਬੀ ਜੀ ਕੀ ਗਲ ਹੋਈ ਸੀ?"

ਉਸ ਨੇ ਬੇਧੜਕ ਹੋ ਕੇ ਕਹਿਣਾ ਸ਼ੁਰੂ ਕੀਤਾ - "ਮੈਂ ਜਦ ਮੰਦਰ ਵਿਚ ਪੂਜਾ ਕਰਨ ਗਈ ਤਾਂ ਪੁਜਾਰੀ ਜੀ ਨੇ ਦੇਵੀ ਦੇ ਕਮਰੇ ਵਿਚ ਆ ਕੇ ਮੈਨੂੰ ਫੜ ਲਿਆ। ਮੈਂ ਬਥੇਰੇ ਵਾਸਤੇ ਪਾਏ, ਪਰ ਨਿਸਫਲ, ਹਜ਼ੂਰ! ਮੇਰੀ ਇਜ਼ਤ, ਮੇਰੀ ਆਬਰੂ, ਪੁਜਾਰੀ ਜੀ ਨੇ ਪੈਰਾਂ ਕੁਚਲ ਦਿਤੀ।"

ਹਾਕਮ ਸਭ ਕੁਝ ਲਿਖਾਈ ਜਾਂਦਾ ਸੀ। ਉਸ ਨੇ ਗਵਾਹੀਆਂ

੫੫