ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਈਆਂ। ਮਹੱਲੇ ਦੇ ਚੌਧਰੀ ਨੇ ਕਿਹਾ, "ਮੈਂ ਜਦ ਮੰਦਰ ਵਿਚ ਗਿਆ ਤਾਂ ਅੰਦਰੋਂ ਚੀਕਾਂ ਦੀ ਆਵਾਜ਼ ਆਈ ਤਾਂ ਮੈਂ ਬੂਹੇ ਨੂੰ ਖੜਕਾਇਆ, ਕੁਝ ਚਿਰ ਪਿਛੋ ਪੁਜਾਰੀ ਨੇ ਬੂਹਾ ਖੋਲ੍ਹਿਆ ਤੇ ਇਸ ਦਾ ਚਿਹਰਾ ਡਰ ਨਾਲ ਕੁਮਲਾਇਆ ਹੋਇਆ ਸੀ।" ਹੋਰ ਭੀ ਸਮਾਜ ਦੇ ਠੇਕੇਦਾਰਾਂ ਨੇ ਬਰਖ਼ਿਲਾਫ਼ ਗਵਾਹੀਆਂ ਦਿਤੀਆਂ ਤੇ ਆਖਿਆ, "ਸਾਨੂੰ ਅਗੇ ਭੀ ਇਸ ਪੁਜਾਰੀ ਬਾਰੇ ਕਈ ਸ਼ਿਕਾਇਤਾਂ ਆਈਆਂ ਸਨ, ਪਰ ਅਸਾਂ ਕੋਈ ਖ਼ਾਸ ਖ਼ਿਆਲ ਨਹੀਂ ਸੀ ਕੀਤਾ।"

ਹਾਕਮ ਨੇ ਮੈਨੂੰ ਆਖਿਆ, "ਤੂੰ ਆਪਣੇ ਵਲੋਂ ਕੋਈ ਸਫ਼ਾਈ ਪੇਸ਼ ਕਰਨੀ ਚਾਹੁੰਦਾ ਹੈਂ ਤਾਂ ਕਰ ਸਕਦਾ ਹੈਂ।"

ਮੈਂ ਸੋਚਦਾ ਸੀ ਕਿ ਮੈਂ ਤਾਂ ਉਸ ਮੁਟਿਆਰ ਨੂੰ ਅਗੇ ਕਦੀ ਦੇਖਿਆ ਭੀ ਨਹੀਂ ਤੇ ਉਹ ਚੌਧਰੀ ਸਾਹਿਬ ਕਦੀ ਭੁਲ ਕੇ ਵੀ ਮੰਦਰ ਵਿਚ ਨਹੀਂ ਸੀ ਆਏ।

ਮੇਰਾ ਰੰਗ ਉਡ ਗਿਆ ਤੇ ਮੈਂ ਕਿਹਾ - "ਹਜ਼ੂਰ! ਮੈਨੂੰ ਤਾਂ ਇਸ ਗਲ ਬਾਰੇ ਕੁਝ ਪਤਾ ਹੀ ਨਹੀਂ।

ਹਾਕਮ ਤੇ ਜ਼ਬਰਦਸਤ ਗਵਾਹੀਆਂ ਅਸਰ ਕਰ ਚੁਕੀਆਂ ਸਨ। ਉਸ ਨੇ ਮਿਸਲ ਵੇਖੀ ਤੇ ਮੈਨੂੰ ਪੂਰੇ ਪੰਜ ਸਾਲ ਦੀ ਕੈਦ ਦਾ ਹੁਕਮ ਸੁਣਾ ਦਿਤਾ।

੩.

ਚੱਕੀ ਪੀਂਹਦਿਆਂ ਮੇਰਾ ਖ਼ਿਆਲ ਉਸ ਦੇਵੀ ਵਲ ਜਾਂਦਾ ਤੇ ਮੈਂ ਸੋਚਦਾ ਕਿ ਜਦ ਸਮਾਜ ਮੇਰੇ ਨਾਲ ਏਨਾਂ, ਕੁਝ ਕਰ ਸਕਦਾ ਹੈ ਤਾਂ

੫੬