ਸ਼ਾਇਦ ਇਹ ਇਸਤ੍ਰੀ ਪਾਗਲ ਹੈ।
ਇਸਤ੍ਰੀ ਜਲਦੀ ਨਾਲ ਬੋਲੀ - "ਤੁਸੀ ਮੈਨੂੰ ਪਾਗਲ ਸਮਝ ਰਹੇ ਹੋਵੋਗੇ ਕਿ ਮੈਂ ਬਿਨਾਂ ਬੁਲਾਏ ਆ ਗਈ ਤੇ ਇੰਝ ਆ ਕੇ ਬੋਲਣਾ ਬੋਲਣਾ ਸ਼ੁਰੂ ਕਰ ਦਿੱਤਾ। ਲੋਕੀ ਉਨ੍ਹਾਂ ਨੂੰ ਪਾਗਲ ਹੀ ਸਮਝਦੇ ਹਨ, ਜਿਨ੍ਹਾਂ ਦੀ ਦੌਲਤ ਲੁਟੀਂਦੀ ਜਾ ਰਹੀ ਹੋਵੇ। ਤੁਸੀ ਮੇਰੇ ਘਰ ਅਗ ਲਾ ਕੇ ਸੁਖੀ ਰਹਿ ਸਕੋਗੇ? ਨਹੀਂ, ਮੈਂ ਤੁਹਾਡੀ ਇਹ ਇਕਾਂਤ ਤੋੜ ਦਿਆਂਗੀ। ਜਿਸ ਤਰ੍ਹਾਂ ਤੁਸੀ ਮੇਰੇ ਜੀਵਨ ਨੂੰ ਬਰਬਾਦ ਕਰ ਰਹੇ ਹੋ, ਮੈਂ ਉਸ ਦਾ ਬਦਲਾ ਲਵਾਂਗੀ। ਮੈਂ ਦੁਨੀਆ ਅਗੇ ਤੁਹਾਡੀ ਕਲੀ ਖੋਹਲ ਦਿਆਂਗੀ। ਮੈਂ ਦਸਾਂਗੀ ਕਿ ਇਹ ਉਹ ਆਦਮੀ ਹੈ, ਜਿਹੜਾ ਆਪਣਾ ......" ਕਹਿੰਦੀ ਕਹਿੰਦੀ ਰੁਕ ਗਈ।
ਲਿਖਾਰੀ ਕਾਹਲੀ ਨਾਲ ਬੋਲਿਆ - ਬੋਲੋ ਭੈਣ ਜੀ ਕੀ ਗਲ ਆਖਣ ਲਗੇ ਸਾਓ?
ਇਸਤ੍ਰੀ ਨੇ ਬਿਨਾਂ ਝਿਜਕ ਕਿਹਾ - "ਜਿਹੜਾ ਆਪਣੇ ਟਬਰ ਨੂੰ ਨਹੀਂ ਸੰਭਾਲ ਸਕਦਾ। ਲਿਖਾਰੀ ਜੀਉ! ਮੈਂ ਤੁਹਾਨੂੰ ਪੁਛਦੀ ਹਾਂ ਜੇ ਤੁਸੀ ਸਾਰੀ ਉਮਰ ਇਵੇਂ ਇਕਾਂਤ ਵਿਚ ਬਹਿ ਕੇ ਲਿਖੀ ਹੀ ਜਾਣਾ ਸੀ ਤਾਂ ਫੇਰ ਵਿਆਹ ਦਾ ਗਲਾਵਾਂ ਗਲ ਪਾਉਣ ਦੀ ਕੀ ਲੋੜ ਸੀ? ਕੀ ਤੁਸਾਂ ਇਸ ਵਾਸਤੇ ਸ਼ਾਦੀ ਕੀਤੀ ਹੈ ਕਿ ਮੇਰੇ ਵਰਗੀਆਂ ਬਦਨਸੀਬਾਂ ਆਪਣੇ ਘਰ ਸੁਖੀ ਨਾ ਰਹਿ ਸਕਣ।"
ਲਿਖਾਰੀ ਦੀਆਂ ਲਤਾਂ ਜਿਹੜੀਆਂ ਮੇਜ਼ ਬਲੇ ਸਨ, ਕੰਬਣ ਲਗ ਪਈਆਂ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਖੜੀਆਂ ਹੋ
੬੪