ਦੇਵੇਂ ਭਸਮ ਹੋ ਜਾਣ।"
ਲਿਖਾਰੀ ਨੇ ਰੁਮਾਲ ਕਢ ਕੇ ਮਥੇ ਤੋਂ ਮੁੜ੍ਹਕਾ ਪੂੰਝਿਆ, ਹੁਣ ਲਿਖਾਰੀ ਦੀ ਸਮਝ ਵਿਚ ਸਾਰੀ ਗਲ ਆ ਗਈ ਸੀ। ਉਸ ਨੂੰ ਯਾਦ ਆ ਗਿਆ ਕਿ ਉਸ ਨੇ ਆਪਣੀ ਪਤਨੀ ਸ਼ੁਸ਼ੀਲਾ ਨਾਲ ਕਿਵੇਂ ਬੇਇਨਸਾਫ਼ੀ ਕਰ ਕੇ ਉਸ ਨੂੰ ਪੇਕੇ ਤੋਰ ਦਿੱਤਾ ਹੈ ਤੇ ਹਰ ਮਹੀਨੇ ਖ਼ਰਚ ਦੇਈ ਜਾਂਦਾ ਹੈ। ਉਸ ਦੀਆਂ ਅੱਖਾਂ ਖੁਲ੍ਹ ਗਈਆਂ। ਉਸ ਨੇ ਆਪਣੀ ਪਤਨੀ ਨੂੰ ਆਪਣੇ ਵਾਂਗ ਹੀ ਤਿਆਗੀ ਸਮਝਿਆ ਸੀ, ਉਸ ਨੂੰ ਨਹੀਂ ਸੀ ਪਤਾ ਕਿ ਸ਼ੁਸ਼ੀਲਾ ਇਕ ਮੋਤੀਏ ਦੀ ਕਲੀ ਹੈ, ਜਿਹੜੀ ਬਿਨਾਂ ਖਿੜੇ ਨਹੀਂ ਰਹਿ ਸਕਦੀ। ਉਸ ਨੇ ਦੁਨੀਆ ਦੀ ਹਰ ਚੀਜ਼ ਤੇ ਵਿਚਾਰ ਕੀਤੀ ਸੀ, ਪਰ ਇਹ ਗਲ ਉਸ ਦੀ ਵਿਚਾਰ ਤੋਂ ਬਿਲਕੁਲ ਪਰ੍ਹੇ ਰਹੀ ਕਿ ਕੋਈ ਪਤਨੀ ਪਤੀ ਤੋਂ ਅਲੱਗ ਰਹਿ ਕੇ ਆਪਣਾ ਜੀਵਨ ਗੁਜ਼ਾਰ ਨਹੀਂ ਸਕਦੀ।
ਇਸਤ੍ਰੀ ਬੋਲੀ - "ਲਿਖਾਰੀ ਜੀਓ! ਤੁਸੀ ਆਪਣੀ ਇਕ ਕਿਤਾਬ ਦੀ ਭੂਮਿਕਾ ਵਿਚ ਲਿਖਿਆ ਸੀ ਕਿ ਮੈਂ ਦੁਨੀਆ ਦੀ ਹਰ ਘਟਨਾ ਤੋਂ ਆਪਣੀ ਕਹਾਣੀ ਦਾ ਪਲਾਟ ਲਭਦਾ ਹਾਂ। ਲਿਖੋ, ਮੈਂ ਤੁਹਾਨੂੰ ਲਿਖਾਂਦੀ ਹਾਂ - 'ਇਕ ਲੇਖਕ ਨੂੰ ਲਿਖਣ ਨਾਲ ਇੰਨਾ ਪਿਆਰ ਸੀ ਕਿ ਉਸ ਨੇ ਆਪਣੀ ਇਸਤ੍ਰੀ ਨੂੰ ਪੇਕੇ ਤੋਰ ਦਿੱਤਾ, ਉਸ ਨੂੰ ਦੁਨੀਆ ਦੀ ਕਿਸੇ ਗਲ ਦਾ ਫਿਕਰ ਨਹੀਂ ਸੀ, ਇਸ ਲਈ ਉਸ ਨੇ ਬੜਾ ਲਿਖਿਆ, ਉਸ ਦੀ ਕਲਮ ਦੀ ਦੁਨੀਆ ਵਿਚ ਧਾਂਕ ਪੈ ਗਈ, ਪਰ ਅਚਾਨਕ ਇਕ ਦਿਨ ਜਦੋਂ ਲਿਖਾਰੀ ਲਿਖਣ ਵਿਚ ਮਗਨ ਸੀ ਤਾਂ
੬੬