ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ, ਉਸ ਨੇ ਬੂਹਾ ਖੋਹਲਿਆ ਇਕ ਇਸਤ੍ਰੀ ਅੰਦਰ ਆਈ। ਉਸ ਨੇ ਆਉਂਦਿਆਂ ਹੀ ਕਿਹਾ - ਤੁਸੀ ਚੰਗੇ ਲਿਖਾਰੀ ਨਹੀਂ, ਤੁਹਾਡੀ ਪਤਨੀ ਮੇਰਾ ਹਕ ਮਾਰ ਰਹੀ ਹੈ, ਪਰ ਤੁਹਾਨੂੰ ਇਸ ਦੀ ਕੋਈ ਖ਼ਬਰ ਨਹੀਂ, ਦੁਨੀਆ ਕਹਿ ਰਹੀ ਹੈ, ਲਿਖਾਰੀ ਦੀ ਪਤਨੀ ਭੀ ਕੀ ਕਰੇ, ਵਿਚਾਰੀ ......... ।'

ਲਿਖੋ ਲਿਖਾਰੀ ਜੀ, ਮੇਰੇ ਮੁੰਹ ਵਲ ਕੀ ਵੇਖ ਰਹੇ ਹੋ, ਹੁਣ ਕਿਉਂ ਨਹੀਂ ਲਿਖਦੇ? ਇਹ 'ਅੱਜ ਦੀ ਕਹਾਣੀ' ਦਾ ਪਲਾਟ ਹੈ, ਇਸ ਨੂੰ ਕਿਉਂ ਹਥੋਂ ਜਾਣ ਦੇਦੇ ਹੋ? ਹਾਂ, ਲਿਖੋ ਤੇ ਉਹ ਇਸਤ੍ਰੀ ਲਿਖਾਰੀ ਨੂੰ ਕਹਿਣ ਲਗੀ, ਅਜ ਮੈਂ ਤੁਹਾਡੀ ਪਤਨੀ ਨੂੰ ਆਪਣਾ ਖ਼ਜ਼ਾਨਾ ਲੁਟਦੀ ਵੇਖ ਆਈ ਹਾਂ, ਉਹ ਮੇਰੀ ਚੋਰ ਹੈ, ਪਰ ਨਹੀਂ, ਉਹ ਚੋਰ ਨਹੀਂ, ਚੋਰ ਤੁਸੀ ਹੋ, ਜਿਨ੍ਹਾਂ ਉਸ ਨੂੰ ਆਪਣੇ ਖ਼ਜ਼ਾਨੇ ਤੋਂ ਲਾਂਭੇ ਰਖਿਆ ਹੈ।

ਫੜ ਲਓ ਕਲਮ, ਖੋਲ ਲਓ ਕਾਪੀ, ਝਕਦੇ ਕਿਉਂ ਹੋ ਲਿਖਾਰੀ ਜੀ, ਇਹ ਕਹਾਣੀ ਦਾ ਪਲਾਟ ਬਣਿਆ ਬਣਾਇਆ ਹੈ, ਚਾਰ ਲੀਕਾਂ ਵਾਹ ਦਿਓ, ਦੁਨੀਆਂ ਲਈ ਇਹ ਕਹਾਣੀ ਫਾਇਦੇਮੰਦ ਹੋਵੇਗੀ।

ਲਿਖਾਰੀ ਨੇ ਬੋਲਣ ਲਈ ਮੂੰਹ ਖੋਹਲਿਆ, ਪਰ ਉਹ ਜਲਦੀ ਨਾਲ ਬੋਲੀ -

"ਉਨ੍ਹਾਂ ਨੂੰ ਸ਼ਾਦੀ ਕਰਾਉਣ ਦਾ ਕੋਈ ਹਕ ਨਹੀਂ ਜਿਨ੍ਹਾਂ ਆਪਣੀਆਂ ਖਾਹਸ਼ਾਂ ਨੂੰ ਮਾਰ ਲਿਆ ਹੋਵੇ। ਮੇਰਾ ਖਿਆਲ ਹੈ ਤੁਸੀ ਮੇਰੀ ਗਲ ਸਮਝ ਗਏ ਹੋਵੇਗੇ, ਹੁਣ ਮੇਰਾ ਦਿਲ ਹੌਲਾ ਹੈ,

੬੭