ਪੰਨਾ:ਅੱਜ ਦੀ ਕਹਾਣੀ.pdf/69

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਮੈਂ ਉਨ੍ਹਾਂ ਦੋਹਾਂ ਤੋਂ ਬਦਲਾ ਲਵਾਂਗੀ। ਵੇਖਣਾ, ਉਹ ਕਿਵੇਂ ਤੜਫਦੇ ਹਨ।" ਇਹ ਆਖ ਇਸਤ੍ਰੀ ਉਠ ਖੜੋਤੀ ਤੇ ਤੁਰ ਪਈ।

ਲਿਖਾਰੀ ਇਸਤ੍ਰੀ ਦੀ ਪਿਠ ਵਲ ਵੇਖਦਾ ਰਿਹਾ ਤੇ ਜਦ ਉਹ ਬਾਹਰ ਨਿਕਲ ਗਈ ਤਾਂ ਉਸ ਨੇ ਆਪਣਾ ਸਿਰ ਮੇਜ਼ ਤੇ ਸੁਟ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਕਈ ਤਸਵੀਰਾਂ ਆਈਆਂ। ਆਪਣੀ ਪਤਨੀ ਸ਼ੁਸ਼ੀਲਾ ਦਾ ਭੋਲਾ ਚਿਹਰਾ, ਉਸਦੀ ਸੱਜੀ ਗਲ੍ਹ ਵਿਚ ਪੈਂਦਾ ਟੋਇਆ ਉਸ ਨੂੰ ਪਾਗ਼ਲ ਬਣਾ ਰਿਹਾ ਸੀ। ਉਸ ਨੇ ਇਸ ਗਲ ਤੇ ਬੜਾ ਸੋਚਿਆ, ਸਾਰੀ ਗਲ ਦੇ ਅਖੀਰ ਤੇ ਉਸ ਨੇ ਆਪਣੇ ਆਪ ਨੂੰ ਹੀ ਦੋਸ਼ੀ ਸਮਝਿਆ।

ਉਸ ਨੇ ਸਿਰ ਚੁਕਿਆ ਤਾਂ ਮੇਜ਼ ਪੋਸ਼ ਤੇ ਕੁਝ ਕਤਰੇ ਅਬਰੂਆਂ ਦੇ ਡਿਗੇ ਹੋਏ ਸਨ, ਉਹ ਜਲਦੀ ਨਾਲ ਤਿਆਰ ਹੋ ਕੇ ਬਾਹਰ ਨਿਕਲਿਆ ਤੇ ਡਾਕਖਾਨੇ ਜਾ ਕੇ ਤਾਰ ਦਿੱਤੀ।

"ਮੈਂ ਬੀਮਾਰ ਹਾਂ, ਸ਼ੁਸ਼ੀਲਾ ਨੂੰ ਜਲਦੀ ਭੇਜ ਦਿਓ।"

 

 
੬੮