ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਅੰਮ੍ਰਿਤਸਰ ਤੋਂ ਲਾਹੌਰ ਬਦਲੀ ਹੋਈ, ਬੋਸਟਲ ਜੇਹਲ ਦੇ ਬਾਹਰ ਪਹਿਰਾ ਦੇਣਾ ਮੇਰਾ ਕੰਮ ਸੀ।

ਮੈਂ ਲਾਗੇ ਚਾਗੇ ਜ਼ਰਾ ਕੁ ਧਿਆਨ ਨਾਲ ਵੇਖਿਆ ਕਿ ਮੇਰਾ ਗਵਾਂਢੀ ਕੌਣ ਹੈ, ਤਾਂ ਮੈਨੂੰ ਪਤਾ ਲਗਾ ਕਿ ਇਕ ਬੁੱਢਾ ਜਿਹਾ ਸਿਪਾਹੀ ਹੈ, ਜਿਹੜਾ ਪੈਨਸ਼ਨ ਲੈਣ ਨੂੰ ਤਿਆਰ ਹੀ ਸੀ, ਇਸ ਦੀ ਡੀਉਟੀ ਜੇਹਲ ਦੇ ਅੰਦਰ ਪਹਿਰਾ ਦੇਣ ਦੀ ਸੀ, ਇਹ ਕੁਝ ਨੂੰ ਉਸ ਨਾਲ ਗੱਲਾਂ ਕਰਨ ਤੋਂ ਪਤਾ ਲਗ ਗਿਆ।

ਮੈਨੂੰ ਇਥੇ ਆਇਆਂ ਅਜੇ ਦੋ ਕੁ ਦਿਨ ਹੀ ਹੋਏ ਸਨ ਕਿ ਮੇਰੀ ਸੁਨਹਿਰੀ ਘੜੀ ਗੁੰਮ ਹੋ ਗਈ, ਜਿਹੜੀ ਅਜੇ ਮਹੀਨਾ ਕੁ ਹੋਇਆ ਸੀ ਮੈਂ ੪੫) ਦੀ ਲਈ ਸੀ, ਇਕ ਇਕ ਰ੫ਆ ਜੋੜ ਕੇ। ਕਿਉ ਕਿ ਮੈਂ ਵੱਢੀ ਨਹੀਂ ਸੀ ਲੈਂਦਾ, ਇਸ ਵਾਸਤੇ ਮੇਰੇ ਕੋਲ ਘਟ ਹੀ ਪੈਸਾ ਬਚਦਾ ਸੀ।

ਘੜੀ ਕੌਣ ਲੈ ਗਿਆ, ਇਸ ਗਲ ਤੇ ਅਜੇ ਮੈਂ ਸੋਚ ਹੀ ਰਿਹਾ ਸੀ ਕਿ ਮੇਰਾ ਲਿਖਣ ਵਾਲਾ ਪੈਨ ਗੁੰਮ ਹੋ ਗਿਆ।

ਹੈਰਾਨੀ ਤੇ ਹੈਰਾਨੀ, ਚੋਰਾਂ ਨੂੰ ਮੋਰ, ਪਲਸੀਆਂ ਦੀ ਚੋਰੀ ਕਰਨ ਭੀ ਤਾਂ ਜਾਨ ਤੇ ਖੇਡਣਾ ਹੁੰਦਾ ਹੈ। ਆਖਰ ਕੌਣ ਹੈ ਇਹੋ ਜਿਹਾ, ਜਿਹੜਾ ਪੰਜਾਂ ਦਿਨਾਂ ਵਿਚ ੫੦) ਰੁਪੈ ਦੀ ਚੋਰੀ ਕਰ ਗਿਆ। ਰੋਜ਼ ਦੇ

੭੦